Friday, November 15, 2024
HomeViralਹੁਣ ਟਵਿੱਟਰ ਤੋਂ ਬਾਅਦ ਇਨ੍ਹਾਂ ਦੋ ਪਲੇਟਫਾਰਮਾਂ 'ਤੇ ਬਲੂ ਟਿੱਕ ਲਈ ਮੇਟਾ...

ਹੁਣ ਟਵਿੱਟਰ ਤੋਂ ਬਾਅਦ ਇਨ੍ਹਾਂ ਦੋ ਪਲੇਟਫਾਰਮਾਂ ‘ਤੇ ਬਲੂ ਟਿੱਕ ਲਈ ਮੇਟਾ ਆਪਣੇ ਯੂਜ਼ਰਸ ਤੋਂ ਲੈਣਗੇ ਪੈਸੇ,ਤੁਸੀਂ ਵੀ ਦੇਖੋ |

ਐਲੋਨ ਮਸਕ ਵੱਲੋਂ ਟਵਿੱਟਰ ‘ਤੇ ਬਲੂ ਟਿੱਕ ਲਈ ਪੈਸੇ ਲੈਣ ਤੋਂ ਬਾਅਦ ਹੁਣ ਕੰਪਨੀ ਮੇਟਾ ਵੀ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਬਲੂ ਟਿੱਕ ਲਈ ਰਕਮ ਵਸੂਲਣ ਲਈ ਤਿਆਰ ਹੈ। ਮੇਟਾ ਨੇ ਬਾਹਰਲੇ ਦੇਸ਼ਾ ਵਿੱਚ ਬਲੂ ਟਿੱਕ ਵਾਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਲਈ ਪ੍ਰਤੀ ਮਹੀਨਾ 14.99 ਡਾਲਰ ਰੱਖਿਆ ਹੈ।

Meta says it may shut down Facebook and Instagram in Europe

ਸੂਚਨਾ ਦੇ ਅਨੁਸਾਰ ਮੇਟਾ ਦੇ ਪਲੇਟਫਾਰਮਸ ‘ਤੇ ਬਲੂ ਟਿੱਕ ਲਈ ਉਪਭੋਗਤਾਵਾਂ ਨੂੰ ਮੋਬਾਈਲ ਡਿਵਾਈਸ ਲਈ 1,450 ਰੁਪਏ ਪ੍ਰਤੀ ਮਹੀਨਾ ਅਤੇ ਵੈਬ ਬ੍ਰਾਊਜ਼ਰ ਦੁਆਰਾ ਸਬਸਕ੍ਰਾਈਬ ਕਰਨ ਲਈ ਪ੍ਰਤੀ ਮਹੀਨਾ 1,009 ਰੁਪਏ ਭਰਨੇ ਪੈਣਗੇ । ਟਵਿੱਟਰ ਵਾਂਗ ਹੀ ਮੇਟਾ ਵੈਰੀਫਿਕੇਸ਼ਨ ਲਈ ਤੁਹਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਖਾਤਿਆਂ ਵਿੱਚ ਇੱਕ ਬਲੂ ਟਿੱਕ ਦੇਵੇਗਾ।

ਪ੍ਰੋਫਾਈਲ ‘ਤੇ ਬਲੂ ਟਿਕ ਤੋਂ ਇਲਾਵਾ ਮੇਟਾ ਵੈਰੀਫਾਈਡ ਖਾਤਿਆਂ ਨੂੰ ਕਈ ਹੋਰ ਸਹੂਲਤਾਂ ਵੀ ਦੇਵੇਗਾ । ਇਨ੍ਹਾਂ ਵਿੱਚ ਪ੍ਰੋਐਕਟਿਵ ਪ੍ਰੋਟੈਕਸ਼ਨ, ਡਾਇਰੈਕਟ ਕਸਟਮਰ ਸਪੋਰਟ, ਜ਼ਿਆਦਾ ਰੀਚ ਤੇ ਐਕਸਲੂਸਿਵ ਐਕਸਟ੍ਰਾ ਹੋਵੇਗਾ । ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਇਸ ਵੇਲੇ ਮੇਟਾ ਵੈਰੀਫਿਕੇਸ਼ਨ 18 ਸਾਲ ਤੋਂ ਘੱਟ ਉਮਰ ਦੇ ਲਈ ਲੋਕਾਂ ਨੂੰ ਨਹੀਂ ਮਿਲੇਗੀ।

Meta Eases Moving Between Facebook, Instagram Accounts | PYMNTS.com

ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਜਿਸ ਦੀ ਉਮਰ 18 ਸਾਲ ਹੈ, ਆਪਣੇ ਖਾਤੇ ਦੀ ਤਸਦੀਕ ਕਰਾ ਸਕਦਾ ਹੈ। ਜਨਤਕ ਜਾਂ ਨਿੱਜੀ ਖਾਤੇ ਵਾਲੇ ਯੂਜ਼ਰ ਜਿਨ੍ਹਾਂ ਦੀ ਗਤੀਵਿਧੀ ਘੱਟ ਹੈ, ਆਪਣੇ ਖਾਤਿਆਂ ਦੀ ਤਸਦੀਕ ਕਰਾ ਸਕਦੇ ਹਨ। ਹਰੇਕ ਨੂੰ ਇੱਕ ਸਰਕਾਰੀ ਆਈਡੀ ਵੀ ਦੇਣੀ ਪਵੇਗੀ, ਜਿਸ ਦੀ ਇੱਕ ਦਸਤਾਵੇਜ਼ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments