Friday, November 15, 2024
HomeNationalਹਿਮਾਚਲ ਦਿਵਸ 'ਤੇ ਪੀਐਮ ਮੋਦੀ ਦਾ ਸੰਬੋਧਨ, ਸੂਬੇ ਦੇ ਲੋਕਾਂ ਦੀ ਸ਼ਲਾਘਾ...

ਹਿਮਾਚਲ ਦਿਵਸ ‘ਤੇ ਪੀਐਮ ਮੋਦੀ ਦਾ ਸੰਬੋਧਨ, ਸੂਬੇ ਦੇ ਲੋਕਾਂ ਦੀ ਸ਼ਲਾਘਾ ‘ਚ ਕਹੀ ਇਹ ਗੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਿਮਾਚਲ ਦਿਵਸ’ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ਨੇ ਚੁਣੌਤੀਆਂ ਨੂੰ ਮੌਕਿਆਂ ‘ਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਨੇ ਪੇਂਡੂ ਸੜਕਾਂ ਦੇ ਵਿਸਥਾਰ, ਹਾਈਵੇਜ਼ ਨੂੰ ਚੌੜਾ ਕਰਨ, ਰੇਲਵੇ ਨੈੱਟਵਰਕ ਦੇ ਵਿਸਥਾਰ ਲਈ ਪਹਿਲ ਕਦਮੀ ਕੀਤੀ ਹੈ, ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਤੇਜ਼ੀ ਨਾਲ ਵਿਕਾਸ ਲਈ ਲੋੜੀਂਦੀ ਹਰ ਚੀਜ਼ ਹਿਮਾਚਲ ਵਿੱਚ ਉਪਲਬਧ ਹੈ। ਇਮਾਨਦਾਰ ਲੀਡਰਸ਼ਿਪ, ਸ਼ਾਂਤੀ ਪਸੰਦ ਮਾਹੌਲ, ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਅਤੇ ਹਿਮਾਚਲ ਦੇ ਮਿਹਨਤੀ ਲੋਕ ਸਭ ਬੇਮਿਸਾਲ ਹਨ।

1948 ਵਿੱਚ ਪਹਾੜੀ ਰਾਜ ਬਣਨ ਸਮੇਂ ਦਰਪੇਸ਼ ਚੁਣੌਤੀਆਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਹਿਮਾਚਲ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਬਾਗਬਾਨੀ, ਬਿਜਲੀ ਸਰਪਲੱਸ, ਸਾਖਰਤਾ ਦਰ, ਪੇਂਡੂ ਸੜਕੀ ਸੰਪਰਕ, ਨਲਕੇ ਦਾ ਪਾਣੀ ਅਤੇ ਹਰ ਘਰ ਵਿੱਚ ਬਿਜਲੀ ਦੇ ਖੇਤਰ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਨੌਜਵਾਨ ਅਗਵਾਈ ਹੇਠ ‘ਡਬਲ ਇੰਜਣ ਵਾਲੀ ਸਰਕਾਰ’ ਨੇ ਪੇਂਡੂ ਸੜਕਾਂ ਦੇ ਵਿਸਥਾਰ, ਹਾਈਵੇਜ਼ ਨੂੰ ਚੌੜਾ ਕਰਨ, ਰੇਲਵੇ ਨੈੱਟਵਰਕ ਲਈ ਪਹਿਲ ਕਦਮੀਆਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਸੰਪਰਕ ਬਿਹਤਰ ਹੋ ਰਿਹਾ ਹੈ, ਹਿਮਾਚਲ ਦਾ ਸੈਰ-ਸਪਾਟਾ ਨਵੇਂ ਖੇਤਰਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੈਰ-ਸਪਾਟੇ ਵਿੱਚ ਨਵੀਂ ਪ੍ਰਗਤੀ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਅਤੇ ਨਵੇਂ ਮੌਕਿਆਂ ‘ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਹਿਮਾਚਲ ਦੀ ਪੂਰੀ ਸਮਰੱਥਾ ਨੂੰ ਅਨਲੌਕ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਮ੍ਰਿਤਕਾਲ ਦੌਰਾਨ ਸੈਰ ਸਪਾਟਾ, ਉਚੇਰੀ ਸਿੱਖਿਆ, ਖੋਜ, ਆਈ.ਟੀ., ਬਾਇਓਟੈਕਨਾਲੋਜੀ, ਫੂਡ ਪ੍ਰੋਸੈਸਿੰਗ ਅਤੇ ਕੁਦਰਤੀ ਖੇਤੀ ਦੇ ਖੇਤਰਾਂ ਵਿੱਚ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਐਲਾਨੀ ਗਈ ਵਾਈਬ੍ਰੈਂਟ ਵਿਲੇਜ ਸਕੀਮ ਦਾ ਹਿਮਾਚਲ ਪ੍ਰਦੇਸ਼ ਨੂੰ ਬਹੁਤ ਫਾਇਦਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments