Nation Post

ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਪਾਈਸ ਜੈੱਟ ਦਾ ਵੱਡਾ ਫੈਸਲਾ, ਅੰਮ੍ਰਿਤਸਰ ਤੋਂ ਜੈਪੁਰ ਦੀ ਸਿੱਧੀ ਉਡਾਣ ਸ਼ੁਰੂ

Spice Jet

ਅੰਮ੍ਰਿਤਸਰ: ਸਪਾਈਸ ਜੈੱਟ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਸਪਾਈਸ ਜੈੱਟ 20 ਜਨਵਰੀ ਤੋਂ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਸਪਾਈਸ ਜੈੱਟ ਦੇ ਫੈਸਲੇ ਨਾਲ ਜੋ ਲੋਕ ਉੱਤਰੀ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ, ਉਹ ਹੁਣ ਜੈਪੁਰ ਦੇ ਨਾਲ-ਨਾਲ ਅੰਮ੍ਰਿਤਸਰ ਲਈ ਵੀ ਯੋਜਨਾ ਬਣਾ ਸਕਦੇ ਹਨ।

ਇਹ ਫਲਾਈਟ ਜੈਪੁਰ ਤੋਂ ਸਵੇਰੇ 10:55 ‘ਤੇ ਉਡਾਣ ਭਰੇਗੀ। ਡੇਢ ਘੰਟੇ ਦੇ ਸਫ਼ਰ ਤੋਂ ਬਾਅਦ ਇਹ ਉਡਾਣ ਦੁਪਹਿਰ 12:25 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:05 ਵਜੇ ਉਡਾਣ ਭਰੇਗੀ। ਇਹ ਵਾਪਸੀ ਦਾ ਸਫਰ ਵੀ ਸਿਰਫ 1:30 ਘੰਟੇ ਦਾ ਹੋਵੇਗਾ ਅਤੇ ਇਹ ਫਲਾਈਟ ਜੈਪੁਰ ਏਅਰਪੋਰਟ ‘ਤੇ ਰਾਤ 8:35 ਵਜੇ ਲੈਂਡ ਕਰੇਗੀ। ਦੂਜੇ ਪਾਸੇ ਜੇਕਰ ਇਸ ਦੀ ਟਿਕਟ ਦੀ ਗੱਲ ਕਰੀਏ ਤਾਂ ਸਪਾਈਸ ਜੈੱਟ ਨੇ ਇਸ ਨੂੰ ਕਾਫੀ ਕਿਫਾਇਤੀ ਰੱਖਿਆ ਹੈ। ਤੁਸੀਂ 4750 ਰੁਪਏ ਵਿੱਚ ਟਿਕਟ ਬੁੱਕ ਕਰ ਸਕਦੇ ਹੋ। ਇਸ ਦੇ ਲਈ ਸਪਾਈਸ ਜੈੱਟ ਨੇ ਆਪਣੀ ਵੈੱਬਸਾਈਟ ‘ਤੇ ਬੁਕਿੰਗ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ।

Exit mobile version