Nation Post

ਸੈਂਕੜਾ ਲਗਾਉਣ ਤੋਂ ਬਾਅਦ ਸਰਫਰਾਜ਼ ਖਾਨ ਹੋਏ ਭਾਵੁਕ, ਮੈਦਾਨ ‘ਚ ਸਿੱਧੂ ਮੂਸੇਵਾਲਾ ਨੂੰ ਇੰਝ ਕੀਤਾ ਯਾਦ

ਬੈਂਗਲੁਰੂ: ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਨੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਰਣਜੀ ਟਰਾਫੀ ਫਾਈਨਲ ਦੇ ਦੂਜੇ ਦਿਨ ਮੱਧ ਪ੍ਰਦੇਸ਼ ਖਿਲਾਫ ਸ਼ਾਨਦਾਰ ਸੈਂਕੜਾ ਲਗਾ ਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਦੂਜੇ ਦਿਨ ਲੰਚ ਤੋਂ ਪਹਿਲਾਂ 190 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ।…

ਸੈਂਕੜਾ ਪੂਰਾ ਕਰਨ ਤੋਂ ਬਾਅਦ ਭਾਵੁਕ ਹੋਏ ਸਰਫਰਾਜ਼ ਨੇ ਅਸਮਾਨ ਵੱਲ ਉਂਗਲਾਂ ਚੁੱਕ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਤੁਹਾਨੂੰ ਦੱਸ ਦੇਈਏ, ਮੂਸੇਵਾਲਾ ਆਪਣੇ ਗੀਤਾਂ ਦੇ ਵੀਡੀਓਜ਼ ਅਤੇ ਲਾਈਵ ਸ਼ੋਅ ਦੌਰਾਨ ਵੀ ਇਸ ਸਿਗਨੇਚਰ ਸਟੈਪ ਨੂੰ ਕਰਨ ਲਈ ਜਾਣੇ ਜਾਂਦੇ ਸਨ। ਸਰਫਰਾਜ਼ (134) ਦੇ ਸੈਂਕੜੇ ਦੀ ਬਦੌਲਤ ਮੁੰਬਈ ਦੀਆਂ 374 ਦੌੜਾਂ ਤੋਂ ਬਾਅਦ ਮੱਧ ਪ੍ਰਦੇਸ਼ ਨੇ ਵੀਰਵਾਰ ਨੂੰ ਰਣਜੀ ਟਰਾਫੀ ਫਾਈਨਲ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 1 ਵਿਕਟ ਦੇ ਨੁਕਸਾਨ ‘ਤੇ 123 ਦੌੜਾਂ ਬਣਾ ਲਈਆਂ ਹਨ।

29 ਮਈ ਨੂੰ ਮੂਸੇਵਾਲਾ ਦੀ ਹੋਈ ਸੀ ਹੱਤਿਆ

ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਰਿਪੋਰਟ ਮੁਤਾਬਕ ਇਸ ਸਾਰੀ ਸਾਜ਼ਿਸ਼ ਪਿੱਛੇ ਲਾਰੈਂਸ ਬਿਸ਼ਨੋਈ ਦੀ ਗੈਂਗਸਟਰ ਟੀਮ ਦਾ ਹੱਥ ਹੈ।

Exit mobile version