Nation Post

ਸੁਪਨੇ ਪੂਰੇ ਕਰਨ ਗਿਆ ਕੈਨਡਾ ਵਿੱਚ ਨੌਜਵਾਨ, ਹਾਰਟ ਅਟੈਕ ਨਾਲ ਹੋਈ ਮੌਤ |

ਕੈਨੇਡਾ ‘ਤੋਂ ਫਿਰ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। 11 ਜਨਵਰੀ ਨੂੰ ਸਟੱਡੀ ਵੀਜ਼ੇ ’ਤੇ ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਗਏ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਇਹ 19 ਸਾਲਾਂ ਨੌਜਵਾਨ ਗੁਰਜੋਤ ਸਿੰਘ ਪੰਜਾਬ ਦੇ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦਾ ਵਸਨੀਕ ਸੀ। ਜਿਸ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਸੂਚਨਾ ਦੇ ਮੁਤਾਬਿਕ ਗੁਰਜੋਤ ਸਿੰਘ 26 ਦਿਨਾਂ ਪਹਿਲਾਂ ਹੀ ਕੈਨੇਡਾ ਪੜਾਈ ਵਾਸਤੇ ਗਿਆ ਸੀ |

ਦੱਸਿਆ ਜਾ ਰਿਹਾ ਹੈ ਕਿ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦੇ ਕਿਸਾਨ ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਗੁਰਜੋਤ ਸਿੰਘ ਨੂੰ ਪੜਾਈ ਕਰਨ ਲਈ ਕੈਨੇਡਾ ਭੇਜਿਆ ਸੀ। ਕੈਨੇਡਾ ਵਿੱਚ ਹਾਲੇ ਗਿਆ ਹੀ ਸੀ ਕਿ ਨੌਜਵਾਨ ਦੀ 26 ਦਿਨਾਂ ਬਾਅਦ ਹੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਦੀ ਖ਼ਬਰ ਆ ਗਈ । ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰ ਦੇ ਮੈਂਬਰਾਂ ਦੀ ਰੋ-ਰੋ ਕੇ ਬਹੁਤ ਹਾਲਤ ਖ਼ਰਾਬ ਹੋ ਗਈ ਹੈ |

ਇਸ ਮੰਦਭਾਗੀ ਘਟਨਾ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਘਟਨਾ ‘ਤੋਂ ਬਾਅਦ ਸਾਰੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗੁਰਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਿੱਚ ਲੈ ਕੇ ਆਉਣ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ|

Exit mobile version