Friday, November 15, 2024
HomeBreakingਸੁਡਾਨ ਤੋਂ 561 ਭਾਰਤੀਆਂ ਨੂੰ ਕੱਢ ਕੇ ਜੇਦਾਹ ਪਹੁੰਚਿਆ ਗਿਆ, 3 ਹਜ਼ਾਰ...

ਸੁਡਾਨ ਤੋਂ 561 ਭਾਰਤੀਆਂ ਨੂੰ ਕੱਢ ਕੇ ਜੇਦਾਹ ਪਹੁੰਚਿਆ ਗਿਆ, 3 ਹਜ਼ਾਰ ਤੋਂ ਵੱਧ ਲੋਕ ਹਾਲੇ ਵੀ ਫਸੇ ਹੋਏ|

ਸੂਡਾਨ ਵਿੱਚ 72 ਘੰਟਿਆਂ ਤੋਂ ਬਾਅਦ ਵੀ ਰਾਜਧਾਨੀ ਖਾਰਤੂਮ ‘ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਝੜਪਾਂ ਜਾਰੀ ਹਨ। ਇਸੇ ਦੌਰਾਨ ਬੀਤੇ 24 ਘੰਟਿਆਂ ਵਿੱਚ 550 ਤੋਂ ਜਿਆਦਾ ਭਾਰਤੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਨੂੰ ਸਾਊਦੀ ਅਰਬ ਦੇ ਜੇਦਾਹ ਲਿਆਂਦਾ ਗਿਆ ਹੈ। ਹੁਣ ਤੱਕ ਤਿੰਨ ਬੈਚਾਂ ਵਿੱਚ 561 ਲੋਕਾਂ ਨੂੰ ਜੇਦਾਹ ਲਿਆਇਆ ਗਿਆ ਹੈ। ਸੂਡਾਨ ਵਿੱਚ 4 ਹਜ਼ਾਰ ਤੋਂ ਵੱਧ ਭਾਰਤੀ ਅਜੇ ਵੀ ਫਸੇ ਹੋਏ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਹੈ ਕਿ ‘ਆਪ੍ਰੇਸ਼ਨ ਕਾਵੇਰੀ’ ਦੇ ਪਹਿਲੇ ਬੈਚ ਵਿੱਚ, 278 ਭਾਰਤੀਆਂ ਨੂੰ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਰਾਹੀਂ ਪੋਰਟ ਸੁਡਾਨ ਤੋਂ ਸਾਊਦੀ ਅਰਬ ਦੇ ਜੇਦਾਹ ਲਈ ਏਅਰਲਿਫਟ ਕੀਤਾ ਸੀ। ਫਿਰ ਭਾਰਤੀ ਹਵਾਈ ਸੈਨਾ ਦੇ ਸੀ-130 ਜੇ ਜਹਾਜ਼ ਰਾਹੀਂ 148 ਅਤੇ 135 ਭਾਰਤੀਆਂ ਨੂੰ ਜੇਦਾਹ ਲਿਆਇਆ ਗਿਆ ਹੈ। ਹੁਣ ਉਨ੍ਹਾਂ ਨੂੰ ਛੇਤੀ ਹੀ ਏਅਰਲਿਫਟ ਕਰਕੇ ਭਾਰਤ ਲਿਆਇਆ ਜਾਣ ਵਾਲਾ ਹੈ।

561 Indians evacuated from

ਸੂਡਾਨ ਵਿੱਚ ਤਖਤਾਪਲਟ ਲਈ ਫੌਜ ਅਤੇ ਅਰਧ ਸੈਨਿਕ ਬਲ ਵਿਚਾਲੇ 15 ਅਪ੍ਰੈਲ ਨੂੰ ਝੜਪ ਸ਼ੁਰੂ ਹੋਈ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਲੜਾਈ ਵਿੱਚ ਹਾਲੇ ਤੱਕ 459 ਲੋਕਾਂ ਅਤੇ ਸੈਨਿਕਾਂ ਦੀ ਮੌਤ ਹੋ ਗਈ ਹੈ ‘ਤੇ 4,072 ਲੋਕ ਗੰਭੀਰ ਜ਼ਖਮੀ ਹੋ ਚੁੱਕੇ ਹਨ। ਸੂਡਾਨ ਵਿੱਚ 27 ਅਪ੍ਰੈਲ ਦੀ ਅੱਧੀ ਰਾਤ 12 ਤੱਕ 72 ਘੰਟੇ ਦੀ ਜੰਗਬੰਦੀ ਹੋਈ ਹੈ। ਇਸੇ ਦੌਰਾਨ ਦੂਜੇ ਦੇਸ਼ਾਂ ਲਈ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢ ਕੇ ਲਿਜਾਣ ਦਾ ਸਮਾਂ ਆਇਆ ਹੈ।

561 Indians evacuated from

ਸੂਡਾਨ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਧਿਕਾਰੀ ਨੇ ਦੱਸਿਆ ਹੈ ਕਿ ਫੌਜ ਜਾਂ ਅਰਧ ਸੈਨਿਕ ਬਲਾਂ ਨੇ ਇੱਕ ਲੈਬ ਉੱਤੇ ਕਬਜ਼ਾ ਕਰ ਲਿਆ ਹੈ ਜੋ ਬਿਮਾਰੀਆਂ ਦੇ ਨਮੂਨੇ ਇਕੱਠੇ ਕਰ ਰਹੀ ਹੈ। ਇਸ ਨਾਲ ਜੈਵਿਕ ਖ਼ਤਰੇ ਦੀ ਸੰਭਾਵਨਾ ਜਿਆਦਾ ਹੋ ਗਈ ਹੈ। ਮੱਧ ਪੂਰਬੀ ਦੇਸ਼ ਸਾਈਪ੍ਰਸ ਨੇ ਸੂਡਾਨ ਵਿੱਚ ਫਸੇ ਹੋਏ ਵਿਦੇਸ਼ੀ ਨਾਗਰਿਕਾਂ ਦੇ ਬਚਾਅ ਲਈ ਸ਼ੁਰੂ ਹੋਏ ਅਪਰੇਸ਼ਨ ਵਿੱਚ ਸਹਾਇਤਾ ਕਰਨ ਲਈ ਆਖਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments