ਸੂਡਾਨ ਤੋਂ ਬਚਾਏ ਹੋਏ 360 ਭਾਰਤੀ ਨਾਗਰਿਕ ਦੇਰ ਰਾਤ ਨੂੰ ਨਵੀਂ ਦਿੱਲੀ ਏਅਰਪੋਰਟ ‘ਤੇ ਪਹੁੰਚ ਚੁੱਕੇ ਹਨ। ਭਾਰਤ ਦੇ ਆਪ੍ਰੇਸ਼ਨ ਕਾਵੇਰੀ ਤਹਿਤ ਇੰਡੀਅਨ ਨੇਵੀ ਅਤੇ ਏਅਰਫੋਰਸ ਨੇ ਤਿੰਨ ਬੈਚ 561 ਲੋਕਾਂ ਨੂੰ ਸਾਊਦੀ ਅਰਬ ਦੇ ਜੇਹਾਦ ਪਹੁੰਚਿਆ ਗਿਆ ਹੈ। ਸੂਡਾਨ ‘ਚ 3 ਹਜ਼ਾਰ ਤੋਂ ਵੱਧ ਭਾਰਤੀ ਹਾਲੇ ਵੀ ਫਸੇ ਹੋਏ ਹਨ। ਹਵਾਈ ਅੱਡੇ ‘ਤੇ ਲੋਕ ‘ਭਾਰਤ ਮਾਤਾ ਦੀ ਜੈ, ਭਾਰਤੀ ਫੌਜ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਹਨ।
ਵਿਦੇਸ਼ ਰਾਜ ਮੰਤਰੀ ਦਾ ਲੋਕਾਂ ਨੂੰ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਡਾਨ ਤੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਉਣ ਦਾ ਟੀਚਾ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਹੈ ਕਿ ‘ਆਪ੍ਰੇਸ਼ਨ ਕਾਵੇਰੀ’ ਤਹਿਤ ਪਹਿਲੇ ਬੈਚ ‘ਚ 278 ਭਾਰਤੀਆਂ ਨੂੰ ਨੇਵੀ ਦੇ ਜਹਾਜ਼ INS ਸੁਮੇਧਾ ਤੋਂ ਸੂਡਾਨ ਪੋਰਟ ਤੋਂ ਸਾਊਦੀ ਅਰਬ ਦੇ ਜੇਹਾਦ ਪਹੁੰਚਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵਿੱਚ 148 ਤੇ 135 ਭਾਰਤੀਆਂ ਨੂੰ ਭਾਰਤੀ ਹਵਾਈ ਫੌਜ ਦੇ C-130J ਏਅਰਕ੍ਰਾਫਟ ਤੋਂ ਜੇਹਾਦ ਲਿਆਇਆ ਗਿਆ ਹੈ।
ਸੂਡਾਨ ਵਿੱਚ ਤਖਤਾਪਲਟ ਲਈ ਫੌਜ ਅਤੇ ਅਰਧ ਸੈਨਿਕ ਬਲ ਵਿਚਾਲੇ 15 ਅਪ੍ਰੈਲ ਨੂੰ ਝੜਪ ਸ਼ੁਰੂ ਹੋਈ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਲੜਾਈ ਵਿੱਚ ਹਾਲੇ ਤੱਕ 459 ਲੋਕਾਂ ਅਤੇ ਸੈਨਿਕਾਂ ਦੀ ਮੌਤ ਹੋ ਗਈ ਹੈ ‘ਤੇ 4,072 ਲੋਕ ਗੰਭੀਰ ਜ਼ਖਮੀ ਹੋ ਚੁੱਕੇ ਹਨ।