ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਯਾਨੀ ਸ਼ੁੱਕਰਵਾਰ ਤੋਂ ਜਲੰਧਰ ਲੋਕ ਸਭਾ ਖੇਤਰ ਵਿਚ ਇਨਸਾਫ ਮਾਰਚ ਕੱਢਣ ਵਾਲੇ ਹਨ। ਪੰਜਾਬ ਦੇ ਫਿਲੌਰ ਦੇ ਪਿੰਡ ਬੜਾ ਪਿੰਡ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਣ ਵਾਲੀ ਹੈ। ਇਹ ਰੁੜਕਾ ਕਲਾਂ ਤੋਂ ਜਲੰਧਰ ਦੇ ਰਾਮਾ ਮੰਡੀ ਤੱਕ ਪਹੁੰਚੇਗਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਉਨ੍ਹਾਂ ਦੇ ਪੁੱਤ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਇਸ ਮਾਰਚ ‘ਚ ਜਿਆਦਾ ਭਾਗ ਲੈਣ ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਜਲੰਧਰ ਵਿਚ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ ਤੇ ਸਰਕਾਰ ਤੁਹਾਡੇ ਨੇੜੇ ਪਹੁੰਚੀ ਹੋਈ ਹੈ। ਬਲਕੌਰ ਸਿੰਘ ਹਰੇਕ ਐਤਵਾਰ ਨੂੰ ਇਨਸਾਫ ਲਈ ਅਪੀਲ ਕਰਦੇ ਰਹਿੰਦੇ ਹਨ ਪਰ ਅੱਜ ਉਹ ਇਨਸਾਫ ਲਈ ਲੋਕਾਂ ਦੇ ਕੋਲ ਪਹੁੰਚ ਕੇ ਅਪੀਲ ਕਰਨਗੇ। ਉਨ੍ਹਾਂ ਨੇ ਇਸ ਦਾ ਰੂਟ ਵੀ ਦੱਸਿਆ ਹੈ ਤੇ ਲੋਕਾਂ ਨੂੰ ਨਾਲ ਜੁੜਨ ਲਈ ਵੀ ਕਿਹਾ ਹੈ।
29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਸਿੰਗਰ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਹਵਾਲੇ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਪਰ ਅਜੇ ਤੱਕ ਸਿੱਧੂ ਦੇ ਮਾਪੇ ਇਨਸਾਫ ਲਈ ਲੜ ਰਹੇ ਹਨ।