ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਦਾ ਮੌਤ ਤੋਂ ਬਾਅਦ ਰਿਲੀਜ਼ ਹੋਇਆ ਗੀਤ ਐਸਵਾਈਐਲ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਯੂਟਿਊਬ ‘ਤੋਂ ਮੂਸੇਵਾਲਾ ਦੇ ਗੀਤ ਨੂੰ ਹਟਾ ਦਿੱਤਾ ਗਿਆ ਹੈ।… ਦਰਅਸਲ, ਇਸ ਗੀਤ ਵਿੱਚ ਐਸਵਾਈਐਲ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਜ਼ਿਕਰ ਕੀਤਾ ਗਿਆ ਸੀ।
ਐਸਵਾਈਐਲ ਗੀਤ ਉੱਪਰ ਵਿਧਾਨ ਸਭਾ ਵਿੱਚ ਵੀ ਮੁੱਦਾ ਉਠਾਇਆ ਗਿਆ। ਇਹ ਗੀਤ 23 ਜੂਨ ਨੂੰ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਗੀਤ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ। ਇਸਦੇ ਨਾਲ ਹੀ ਗੀਤ ਤੇ ਮਿਲੀਅਨ ਵਿਊਜ਼ ਵੀ ਆ ਚੁੱਕੇ ਸੀ। ਜਾਣਕਾਰੀ ਮੁਤਾਬਕ ਇਸ ਗੀਤ ਦੇ ਵੀਡੀਓ ਤੇ ਸਵਾਲ ਉਡਾਏ ਜਾ ਰਹੇ ਹਨ, ਹਾਲਾਂਕਿ ਇਸਦਾ ਔਡਿਓ ਪ੍ਰਸ਼ੰਸ਼ਕ ਸੁਣ ਸਕਣਗੇ।