ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੇ ਵਿਸਾਖੀ ਦੇ ਮੌਕੇ ‘ਤੇ ਸਿੱਖ ਧਰਮ ਦੇ ਬਹੁਤ ਸਾਰੇ ਅਸਥਾਨਾਂ ਦੇ ਦਰਸ਼ਨਾਂ ਲਈ ਆਪਣੀ ‘ਭਾਰਤ ਗੌਰਵ ਟੂਰਿਸਟ ਟਰੇਨ’ ਗੁਰੂ ਕ੍ਰਿਪਾ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ,ਇਸ ਦਾ ਮੰਗਲਵਾਰ ਦੇ ਦਿਨ ਨੂੰ ਐਲਾਨ ਕੀਤਾ ਗਿਆ ਹੈ। ਰੇਲਵੇ ਮੰਤਰਾਲਾ ਨੇ ਦੱਸਿਆ ਹੈ ਕਿ 10 ਰਾਤਾਂ ਅਤੇ 11 ਦਿਨਾਂ ਦੀ ਇਹ ਯਾਤਰਾ 5 ਅਪ੍ਰੈਲ ਨੂੰ ਲਖਨਊ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਯਾਤਰਾ 15 ਅਪ੍ਰੈਲ ਨੂੰ ਸਮਾਪਤ ਕੀਤੀ ਜਾਵੇਗੀ।
ਸੰਗਤਾਂ ਪੰਜ ਪਵਿੱਤਰ ਤਖ਼ਤਾਂ ਦੇ ਨਾਲ-ਨਾਲ ਸਿੱਖ ਧਰਮ ਦੇ ਕਈ ਸਾਰੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਸਕਣਗੇ |
ਰੇਲਵੇ ਮੰਤਰਾਲਾ ਨੇ ਦੱਸਿਆ ਕਿ ਇਸ ਦੌਰੇ ‘ਚ ਆਨੰਦਪੁਰ ਸਾਹਿਬ ‘ਚ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਅਤੇ ਵਿਰਾਸਤ-ਏ-ਖਾਲਸਾ, ਕੀਰਤਪੁਰ ਸਾਹਿਬ ‘ਚ ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ, ਸਰਹਿੰਦ ‘ਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਬੰਠਿਡਾ ‘ਚ ਸ੍ਰੀ ਦਮਦਮਾ ਸਾਹਿਬ, ਨਾਂਦੇੜ ‘ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬੀਦਰ ‘ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਅਤੇ ਪਟਨਾ ‘ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਯਾਤਰਾ ਸ਼ਾਮਲ ਹੋਵੇਗੀ।