ਪਾਕਿਸਤਾਨ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਸਾਜਿਦ ਮੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਹੌਰ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਸਾਜਿਦ ਮੀਰ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ।… ਅੱਤਵਾਦ ਨਾਲ ਜੁੜੇ ਇਕ ਸੀਨੀਅਰ ਵਕੀਲ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਲਾਹੌਰ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਿਦ ਮੀਰ ਨੂੰ 15 ਸਾਲ ਦੀ ਸਜ਼ਾ ਸੁਣਾਈ ਸੀ। ਖਬਰਾਂ ਮੁਤਾਬਕ ਇਹ ਸਜ਼ਾ ਟੈਰਰ ਫੰਡਿੰਗ ਮਾਮਲੇ ‘ਚ ਦਿੱਤੀ ਗਈ ਹੈ।
ਸਾਜਿਦ ਮੀਰ ਐਫਬੀਆਈ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਪਾਕਿਸਤਾਨ ਨੇ ਹਮੇਸ਼ਾ ਸਾਜਿਦ ਮੀਰ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨੀ ਸਰਕਾਰ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਸਾਜਿਦ ਦੀ ਹਿਰਾਸਤ ਨਾਲ ਪਾਕਿਸਤਾਨ ਅੱਤਵਾਦ ਦੇ ਦਾਗ ਨੂੰ ਸਾਫ਼ ਕਰਨਾ ਚਾਹੁੰਦਾ ਹੈ।
5 ਮਿਲੀਅਨ ਡਾਲਰ ਰੱਖਿਆ ਸੀ ਇਨਾਮ
ਅਮਰੀਕੀ ਏਜੰਸੀ FBI ਨੇ ਸਾਜਿਦ ਮੀਰ ‘ਤੇ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਅਮਰੀਕਾ ਅਤੇ ਭਾਰਤ ਦੋਵੇਂ ਲਗਭਗ ਇੱਕ ਦਹਾਕੇ ਤੋਂ ਉਸਦੀ ਭਾਲ ਕਰ ਰਹੇ ਸੀ। ਸਾਜਿਦ ਮੀਰ ਸੰਯੁਕਤ ਰਾਸ਼ਟਰ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਸਾਜਿਦ ਮੀਰ ਮੁੰਬਈ ‘ਚ 26/11 ਹਮਲੇ ਦਾ ਮਾਸਟਰਮਾਈਂਡ ਵੀ ਹੈ। ਇਸ ਹਮਲੇ ‘ਚ ਕਰੀਬ 170 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਭਾਰਤੀ, ਛੇ ਅਮਰੀਕੀ ਅਤੇ ਜਾਪਾਨ ਸਮੇਤ ਕਈ ਥਾਵਾਂ ਤੋਂ ਆਏ ਸੈਲਾਨੀ ਸ਼ਾਮਲ ਸਨ।