ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਹੈ। ਇਸ ਲਈ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਿਆਸੀ ਸ਼ਖਸ਼ੀਅਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਸਾਬਕਾ CM ਬਾਦਲ ਦੀ ਅੰਤਿਮ ਅਰਦਾਸ ‘ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੁੱਜੇ । ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹੁੰਚਦੇ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਅੱਗੇ ਨਤਮਸਤਕ ਹੋਏ।
ਅਮਿਤ ਸ਼ਾਹ ਨੇ ਇਸ ਮੌਕੇ ‘ਤੇ ਆਖਿਆ ਕਿ ਸਾਡੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਸਾਹਬ ਦੀ ਅਣਹੋਂਦ ਕਾਰਨ ਹੋਈ ਕਮੀ ਨੂੰ ਪੂਰਾ ਕਰਨਾ ਬਹੁਤ ਔਖਾ ਹੈ। ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ, ਦੇਸ਼ ਨੇ ਇੱਕ ਭਗਤ ਗਵਾਇਆ ਹੈ। ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗੁਆ ਲਿਆ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ ਅੱਜ ਤੱਕ ਜਦੋਂ ਵੀ ਦੇਸ਼ ਲਈ ਖੜ੍ਹੇ ਹੋਣ ਦੀ ਗੱਲ ਆਈ ਹੈ ਤਾ ਉਹ ਹਮੇਸ਼ਾ ਨਾਲ ਖੜ੍ਹੇ ਹੋਏ ਹਨ। ਉਨ੍ਹਾਂ ਦਾ ਜਾਣਾ ਦੇਸ਼ ਲਈ ਬਹੁਤ ਵੱਡਾ ਘਾਟਾ ਹੈ,ਜੋ ਕਦੇ ਪੂਰਾ ਨਹੀਂ ਹੋ ਸਕਦਾ |