ਜ਼ਰੂਰੀ ਸਮੱਗਰੀ…
ਪਨੀਰ – 250 ਗ੍ਰਾਮ
ਮੱਖਣ – 1 ਚਮਚ
ਦਹੀ (ਮੋਟਾ) – 1/2 ਕੱਪ
ਕਰੀਮ – 2 ਚਮਚੇ
ਜੀਰਾ – 2 ਚਮਚ
ਦੁੱਧ – 1 ਕੱਪ
ਤੇਲ – 2 ਚਮਚ
ਹਰੀ ਮਿਰਚ – 2
ਕਸੂਰੀ ਮੇਥੀ – 2 ਚਮਚ
ਦਾਲਚੀਨੀ – 1/2 ਇੰਚ
ਅਦਰਕ (ਕੱਟਿਆ ਹੋਇਆ) – 1 ਚੱਮਚ
ਲਾਲ ਮਿਰਚ ਪਾਊਡਰ – 1 ਚੱਮਚ
ਕਾਲੀ ਮਿਰਚ ਪਾਊਡਰ – 1 ਚੱਮਚ
ਪਾਣੀ – 1/2 ਕੱਪ
ਕਾਜੂ – 3/4 ਕੱਪ
ਲੂਣ – ਸੁਆਦ ਅਨੁਸਾਰ
ਵਿਅੰਜਨ…
ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਮਸਾਲੇ ਦੀ ਸਮੱਗਰੀ ਪਾਓ। ਇਸ ਤੋਂ ਬਾਅਦ ਇਨ੍ਹਾਂ ਨੂੰ ਕੁਝ ਦੇਰ ਤੱਕ ਪਕਾਓ ਅਤੇ ਫਿਰ ਮਿਕਸਰ ‘ਚ ਪੀਸ ਲਓ। ਇਸ ਤੋਂ ਬਾਅਦ ਇਕ ਵੱਖਰੇ ਪੈਨ ਵਿਚ ਮੱਖਣ, ਤੇਲ ਲਓ ਅਤੇ ਸੁੱਕਾ ਮਸਾਲਾ ਪਾ ਕੇ ਗਰਮ ਹੋਣ ਤੱਕ ਪਕਾਓ। ਇਸ ਤੋਂ ਬਾਅਦ ਪਹਿਲਾਂ ਤੋਂ ਤਿਆਰ ਮਸਾਲਾ ਪੇਸਟ ਪਾਓ। ਇਸ ਨੂੰ ਉਦੋਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਸਾਰਾ ਪੇਸਟ ਚੰਗੀ ਤਰ੍ਹਾਂ ਤਲ ਨਾ ਜਾਵੇ। ਇਸ ਤੋਂ ਬਾਅਦ ਤਿਆਰ ਪੇਸਟ ‘ਚ ਦਹੀਂ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਕਿ ਤੇਲ ਅਤੇ ਦਹੀਂ ਵੱਖ ਨਾ ਹੋ ਜਾਣ।
ਇਸ ਤੋਂ ਬਾਅਦ ਹੌਲੀ-ਹੌਲੀ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਗਾੜ੍ਹਾ ਹੋਣ ਤੱਕ ਪਕਾਉਣ ਦਿਓ। ਇਸ ਦੌਰਾਨ ਪਨੀਰ ਨੂੰ ਮੱਧਮ ਆਕਾਰ ਦੇ ਕਿਊਬ ਵਿੱਚ ਕੱਟੋ। ਇਨ੍ਹਾਂ ਕਿਊਬਸ ਨੂੰ ਗ੍ਰੇਵੀ ਘੋਲ ਵਿਚ ਪਾਓ ਅਤੇ 10 ਮਿੰਟ ਤੱਕ ਪਕਣ ਦਿਓ। ਹੁਣ ਤੁਹਾਡਾ ਨਵਾਬੀ ਪਨੀਰ ਤਿਆਰ ਹੈ। ਹੁਣ ਇਸ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਸਰਵ ਕਰੋ ਅਤੇ ਇਸਦਾ ਆਨੰਦ ਲਓ। ਇਸ ਡਿਸ਼ ਦੀ ਖਾਸੀਅਤ ਇਹ ਹੈ ਕਿ ਇਹ ਕ੍ਰੀਮੀ ਰੈਸਿਪੀ ਹੈ, ਜਿਸ ਕਾਰਨ ਇਸ ਦਾ ਸਵਾਦ ਹੋਰ ਵੀ ਵਧੀਆ ਹੋ ਜਾਂਦਾ ਹੈ।