Nation Post

ਸਰੀਰਕ ਸਬੰਧ ਬਣਾਉਣ ਦੀ ਉਮਰ ਕੀਤੀ ਗਈ ਤੈਅ ,ਜਾਣੋ ਉਮਰ ਨਹੀਂ ਤਾ ਫ਼ਸੋਗੇ ਕਸੂਤੇ

ਜਾਪਾਨ ਦੀ ਸੰਸਦ ਨੇ ਬੀਤੀ 16 ਜੂਨ ਨੂੰ ਯੌਨ ਸਬੰਧਾਂ ਨਾਲ ਜੁੜੇ ਕਾਨੂੰਨ ‘ਚ ਬਦਲਾਅ ਕੀਤਾ ਹੈ ,ਦੱਸ ਦੇਈਏ ਕਿ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਸਾਲ ਕਰ ਦਿੱਤੀ ਗਈ ਹੈ। ਹੁਣ ਤੱਕ ਇਹ ਸਿਰਫ 13 ਸਾਲ ਸੀ। ਜਾਪਾਨ ਦੇ ਨਵੇਂ ਕਾਨੂੰਨ ਤਹਿਤ 16 ਸਾਲ ਤੋਂ ਘੱਟ ਉਮਰ ਨਾਲ ਯੌਨ ਸਬੰਧ ਬਣਾਉਣਾ ਰੇਪ ਮੰਨਿਆ ਜਾਵੇਗਾ ਪਰ ਕੁਝ ਸ਼ਰਤਾਂ ਦੇ ਨਾਲ 13 ਤੋਂ 15 ਸਾਲ ਦੀ ਉਮਰ ਦੇ ਵਿਚਕਾਰ ਵੀ ਸਹਿਮਤੀ ਨਾਲ ਸਬੰਧ ਬਣਾਏ ਜਾ ਸਕਦੇ ਹਨ। ਇਸ ਵਿੱਚ ਸਜ਼ਾ ਤਾਂ ਹੀ ਹੋਵੇਗੀ ਜੇਕਰ ਦੋਸ਼ੀ ਦੀ ਉਮਰ ਪੀੜਤ ਤੋਂ ਪੰਜ ਸਾਲ ਤੋਂ ਵੱਧ ਹੋਵੇ। ਜੇਕਰ ਇਸ ਤੋਂ ਘੱਟ ਹੈ ਤਾਂ ਕੋਈ ਸਜ਼ਾ ਨਹੀਂ ਹੋਵੇਗੀ।

ਭਾਰਤ, ਚਿਲੀ, ਅਰਜਨਟੀਨਾ, ਵੀਅਤਨਾਮ, ਤੁਰਕੀ ਵਿੱਚ ਇਹ ਉਮਰ ਸੀਮਾ 18 ਸਾਲ ਹੈ।ਸਹਿਮਤੀ ਨਾਲ ਸੈਕਸ ਲਈ ਆਮ ਉਮਰ ਸੀਮਾ 16 ਅਤੇ 18 ਦੇ ਵਿਚਕਾਰ ਹੈ। ਇੱਥੇ ਹਰ ਰਾਜ ਨੇ ਆਪਣੇ ਲਈ ਵੱਖਰੇ ਕਾਨੂੰਨ ਬਣਾਏ ਹਨ।

Exit mobile version