ਕੇਂਦਰ ਸਰਕਾਰ ਵੱਲੋ 14 ਮੋਬਾਇਲ ਐਪਲੀਕੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਐਪਸ ਦਾ ਉਪਯੋਗ ਅੱਤਵਾਦੀ ਗਤੀਵਿਧੀਆਂ ਵਿੱਚ ਹੋ ਰਿਹਾ ਸੀ। ਕੁਝ ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਮੋਬਾਇਲ ਮੈਸੇਂਜਰ ਐਪਸ ਦਾ ਉਪਯੋਗ ਅੱਤਵਾਦੀਆਂ ਦੁਆਰਾ ਕੀਤਾ ਜਾ ਰਿਹਾ ਸੀ। ਜਿਨ੍ਹਾਂ ਐਪਸ ਨੂੰ ਕੇਂਦਰ ਸਰਕਾਰ ਵੱਲੋਂ ਬਲਾਕ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਕ੍ਰੀਪਵਾਈਜ਼ਰ, ਏਨਿਗਮਾ, ਸੇਫਸਵਿਸ, ਵਿਕਰਮ, ਬ੍ਰੀਅਰ, ਬੀਚੈਟ, ਮੀਡੀਆਫਾਇਰ, ਨੈਂਡਬਾਕਸ, ਕੋਨੀਅਨ, ਆਈਐਮਓ, ਐਲੀਮੈਂਟ, ਸੈਕਿੰਡ ਲਾਈਨ, ਜੰਗੀ ਅਤੇ ਥ੍ਰੀਮਾ ਵਰਗੇ ਐਪਸ ਸ਼ਾਮਿਲ ਹਨ।
ਖ਼ਬਰਾਂ ਦੇ ਅਨੁਸਾਰ ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਆਪਣੇ ਸਾਥੀਆਂ ਨੂੰ ਮੈਸੇਜ ਭੇਜਣ ਦੇ ਲਈ ਇਨ੍ਹਾਂ ਐਪਸ ਦਾ ਉਪਯੋਗ ਕਰਦੇ ਸੀ। ਦੇਸ਼ ਦੀਆਂ ਬਹੁਤ ਸਾਰੀਆਂ ਜਾਂਚ ਏਜੰਸੀਆਂ ਦੀਆ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ, ਇਸ ਤੋਂ ਮਗਰੋਂ ਸਰਕਾਰ ਨੇ ਇਨ੍ਹਾਂ ਐਪਸ ਨੂੰ ਬੰਦ ਕਰ ਦਿੱਤਾ ਹੈ।
ਖ਼ਬਰਾਂ ਦੇ ਅਨੁਸਾਰ ਇਨ੍ਹਾਂ ਮੈਸੇਂਜਰ ਐਪਸ ਦੇ ਡੈਵਲਪਰਸ ਭਾਰਤ ‘ਚ ਮੌਜੂਦ ਨਹੀਂ ਹਨ ‘ਤੇ ਇਨ੍ਹਾਂ ਐਪਸ ਨੂੰ ਭਾਰਤ ਤੋਂ ਆਪਰੇਟ ਨਹੀਂ ਕੀਤਾ ਗਿਆ। ਭਾਰਤੀ ਕਾਨੂੰਨ ਦੇ ਅਨੁਸਾਰ ਸੂਚਨਾ ਲੈਣ ਦੇ ਲਈ ਐਪਸ ਦੀਆਂ ਕੰਪਨੀਆਂ ਨਾਲ ਸੰਪਰਕ ਨਹੀਂ ਹੋ ਸਕਦਾ। ਇਨ੍ਹਾਂ ਐਪਸ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਨ੍ਹਾਂ ਨੂੰ ਟਰੈਕ ਵੀ ਨਹੀਂ ਕਰ ਸਕਦੇ।