ਨਵੀਂ ਦਿੱਲੀ: ਜੇਕਰ ਕੋਈ ਵਿਅਕਤੀ ਸੜਕ ‘ਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨ ਦੀ ਫੋਟੋ ਭੇਜਦਾ ਹੈ ਤਾਂ ਉਸ ਨੂੰ 500 ਰੁਪਏ ਦਾ ਇਨਾਮ ਮਿਲੇਗਾ। ਸਰਕਾਰ ਜਲਦ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਦੇ ਨਾਲ ਹੀ ਗਲਤ ਤਰੀਕੇ ਨਾਲ ਪਾਰਕਿੰਗ ਕਰਨ ਵਾਲੇ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ।…. ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੇਂਦਰੀ ਮੰਤਰੀ ਬੋਲੇ…
ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਲੋਕ ਆਪਣੇ ਵਾਹਨਾਂ ਲਈ ਪਾਰਕਿੰਗ ਥਾਂ ਨਹੀਂ ਬਣਾਉਂਦੇ। ਇਸ ਦੀ ਬਜਾਏ ਉਹ ਆਪਣੇ ਵਾਹਨ ਸੜਕ ‘ਤੇ ਹੀ ਖੜ੍ਹੇ ਕਰ ਦਿੰਦੇ ਹਨ। ਦੂਜੇ ਪਾਸੇ ਨਿਤਿਨ ਗਡਕਰੀ ਨੇ ਨਰਮ ਲਹਿਜੇ ਵਿੱਚ ਕਿਹਾ ਕਿ ‘ਨਾਗਪੁਰ ਵਿੱਚ ਮੇਰੇ ਰਸੋਈਏ ਕੋਲ ਵੀ ਦੋ ਸੈਕਿੰਡ ਹੈਂਡ ਗੱਡੀਆਂ ਹਨ। ਅੱਜ ਚਾਰ ਜੀਆਂ ਦੇ ਪਰਿਵਾਰ ਕੋਲ ਛੇ ਕਾਰਾਂ ਹਨ। ਲਗਦਾ ਹੈ ਦਿੱਲੀ ਦੇ ਲੋਕ ਖੁਸ਼ਕਿਸਮਤ ਹਨ। ਅਸੀਂ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਸੜਕ ਬਣਾ ਦਿੱਤੀ ਹੈ।