Friday, November 15, 2024
HomeBreakingਸਨੇਹਦੀਪ ਨੇ 5 ਭਾਸ਼ਾਵਾਂ 'ਚ ਗਾਇਆ ਰਣਬੀਰ-ਆਲੀਆ ਦੀ ਫ਼ਿਲਮ ਦਾ ਗੀਤ ਕੇਸਰੀਆ;ਪ੍ਰਧਾਨ...

ਸਨੇਹਦੀਪ ਨੇ 5 ਭਾਸ਼ਾਵਾਂ ‘ਚ ਗਾਇਆ ਰਣਬੀਰ-ਆਲੀਆ ਦੀ ਫ਼ਿਲਮ ਦਾ ਗੀਤ ਕੇਸਰੀਆ;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਤਾਰੀਫ |

ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਦਾ ਗੀਤ ‘ਕੇਸਰੀਆ’ ਕਾਫੀ ਪ੍ਰਸਿੱਧ ਹੋਇਆ ਸੀ। ਹੁਣ ਇਸ ਦੌਰਾਨ ਇੱਕ ਵਿਅਕਤੀ ਨੇ ਇਸ ਗੀਤ ਨੂੰ 5 ਭਾਸ਼ਾਵਾਂ ਵਿੱਚ ਗਾਇਆ ਹੈ। ਇਸ ਵਿਅਕਤੀ ਦਾ ਨਾਮ ਸਨੇਹਦੀਪ ਸਿੰਘ ਹੈ। ਉਸਨੇ ਇਹ ਗੀਤ ਮਲਿਆਲਮ, ਤਾਮਿਲ, ਤੇਲਗੂ, ਕੰਨੜ ਅਤੇ ਹਿੰਦੀ ਭਾਸ਼ਾਵਾਂ ਵਿੱਚ ਗਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਨੇਹਦੀਪ ਦੀ ਵੀਡੀਓ ਸਾਹਮਣੇ ਆਉਂਦੇ ਹੀ ਉਸ ਦੀ ਤਾਰੀਫ਼ ਕੀਤੀ ਹੈ ।

ਸਨੇਹਦੀਪ ਦੇ ਇਸ ਵੀਡੀਓ ਤੇ ਟਵੀਟ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, ‘ਇਹ ਸ਼ਾਨਦਾਰ ਵੀਡੀਓ ਦੇਖੀ। ਸਨੇਹਦੀਪ ਸਿੰਘ ਦੀ ਸੁਰੀਲੀ ਆਵਾਜ਼ ਤੋਂ ਇਲਾਵਾ ਇਹ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦੀ ਸ਼ਾਨਦਾਰ ਪੇਸ਼ਕਾਰੀ ਹੈ। ਸ਼ਾਨਦਾਰ।’ ਪੀਐਮ ਮੋਦੀ ਦੇ ਟਵੀਟ ਤੋਂ ਬਾਅਦ ਸਨੇਹਦੀਪ ਸਿੰਘ ਸੁਰਖੀਆਂ ਵਿੱਚ ਆ ਗਏ ਹਨ। ਸਨੇਹਦੀਪ ਸਿੰਘ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments