Nation Post

ਸਚਿਨ ਨੇ ਸ਼ਾਨਦਾਰ ਖੇਡ ਨਾਲ ਇੰਗਲੈਂਡ ਨੂੰ ਦਿੱਤੀ ਮਾਤ, 40 ਦੌੜਾਂ ਨਾਲ ਹਰਾਇਆ

Road Safety World Series: ਕਪਤਾਨ ਸਚਿਨ ਤੇਂਦੁਲਕਰ ਦੀ ਅਗਵਾਈ ‘ਚ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਇੰਡੀਆ ਲੀਜੈਂਡਜ਼ ਨੇ ਵੀਰਵਾਰ ਨੂੰ ਇੱਥੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਇੰਗਲੈਂਡ ਲੀਜੈਂਡਜ਼ ਨੂੰ 40 ਦੌੜਾਂ ਨਾਲ ਹਰਾ ਕੇ ਰੋਡ ਸੇਫਟੀ ਵਰਲਡ ਸੀਰੀਜ਼ 2022 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ।

ਇੰਡੀਆ ਲੀਜੈਂਡਜ਼ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਹੈ। ਇੰਡੀਆ ਲੀਜੈਂਡਜ਼, ਸ਼੍ਰੀਲੰਕਾ ਅਤੇ ਵੈਸਟ ਇੰਡੀਜ਼ ਲੀਜੈਂਡਜ਼ ਦੇ 6-6 ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ (+3.050) ਕਾਰਨ ਸਚਿਨ ਦੀ ਟੀਮ ਨੇ ਆਖਰੀ-4 ਗੇੜ ਦੀ ਟਿਕਟ ਕੱਟ ਦਿੱਤੀ। ਇੰਡੀਆ ਲੀਜੈਂਡਜ਼ ਨੇ ਚਾਰ ਵਿੱਚੋਂ ਦੋ ਮੈਚ ਜਿੱਤੇ ਹਨ ਜਦਕਿ ਦੋ ਮੈਚ ਮੀਂਹ ਵਿੱਚ ਧੋਤੇ ਗਏ ਸਨ।

Exit mobile version