Friday, November 15, 2024
HomeBreakingਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਹੋਵੇਗੀ ਸ਼ੁਰੂ; ਬਰਫ਼ ਨੂੰ...

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਹੋਵੇਗੀ ਸ਼ੁਰੂ; ਬਰਫ਼ ਨੂੰ ਹਟਾ ਕੇ ਰਸਤਾ ਬਣਾਉਣ ‘ਚ ਲੱਗੇ ਹੋਏ ਫੌਜੀ ਜਵਾਨ|

ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ 20 ਮਈ ਤੋਂ ਯਾਤਰਾ ਸ਼ੁਰੂ ਹੋ ਜਾਵੇਗੀ । ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਲਗਭਗ ਸੱਤ ਮਹੀਨਿਆਂ ਬਾਅਦ ਖੁੱਲ੍ਹਣ ਵਾਲੇ ਹਨ। ਭਾਰਤੀ ਫੌਜ ਦੇ ਜਵਾਨ ਯਾਤਰੀਆਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਸ ਕਾਰਨ ਲਗਾਤਾਰ ਕੰਮ ਵਿੱਚ ਲਗੇ ਹੋਏ ਹਨ | ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇਸ ਦੇ ਲਈ 15 ਫੁੱਟ ਤੋਂ ਉੱਚੀ ਬਰਫ ਦੀ ਚਾਦਰ ਵਿੱਚੋਂ ਲੰਘ ਕੇ ਰਸਤਾ ਬਣਾ ਰਹੇ ਹਨ।

ग्लेशियर को काट रास्ता बनाते हुए जवान।

ਸਰਦੀਆਂ ਵਿੱਚ ਹਰੇਕ ਸਾਲ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਬਣੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਇਹ ਦਰਵਾਜ਼ੇ ਲਗਭਗ 7 ਮਹੀਨਿਆਂ ਤੱਕ ਬੰਦ ਰਹਿੰਦੇ ਹਨ। ਹੁਣ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਸੇਵਾਦਾਰ ਗੁਰਨਾਮ ਸਿੰਘ ਵੀ ਫੌਜ ਸਣੇ ਪੁੱਜ ਗਏ ਹਨ। ਇਸ ਮੌਕੇ ਫੌਜ ਦੇ ਜਵਾਨਾਂ ਤੇ ਸੇਵਾਦਾਰ ਗੁਰਨਾਮ ਸਿੰਘ ਨੇ ਸਭ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments