ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ। ਅਜਿਹਾ ਹੀ ਇੱਕ ਦ੍ਰਿਸ਼ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਵਨਡੇ ਦੌਰਾਨ ਵੀ ਦੇਖਣ ਨੂੰ ਮਿਲਿਆ, ਜਦੋਂ ਇੱਕ ਪ੍ਰਸ਼ੰਸਕ ਵਿਰਾਟ ਨੂੰ ਮਿਲਣ ਲਈ ਸੁਰੱਖਿਆ ਘੇਰਾ ਤੋੜ ਗਿਆ। ਮੈਚ ਦੇ ਇਕ ਦਿਨ ਬਾਅਦ ਹੀ ਇਕ ਹੋਰ ਪ੍ਰਸ਼ੰਸਕ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋਣ ਵਾਲੀ ਹੈ। ਅਮਨ ਅਗਰਵਾਲ ਨਾਂ ਦੇ ਵਿਅਕਤੀ ਨੇ ਟਵਿੱਟਰ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ 10 ਅਪ੍ਰੈਲ 2022 ਦੀ ਹੈ ਅਤੇ ਦੂਜੀ ਤਸਵੀਰ 15 ਜਨਵਰੀ 2023 ਦੀ ਹੈ। IPL 2022 ‘ਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੋਏ ਮੈਚ ‘ਚ ਇਹ ਫੈਨ ਇਕ ਪੋਸਟਰ ਲੈ ਕੇ ਪਹੁੰਚਿਆ ਸੀ, ਜਿਸ ‘ਚ ਲਿਖਿਆ ਸੀ ਕਿ ਜਦੋਂ ਤੱਕ ਵਿਰਾਟ ਆਪਣਾ 71ਵਾਂ ਸੈਂਕੜਾ ਨਹੀਂ ਲਗਾਉਂਦੇ, ਮੈਂ ਵਿਆਹ ਨਹੀਂ ਕਰਾਂਗਾ।
“I asked for the 71st century but he scored 74th on my special day” ❤️❤️❤️@imVkohli @AnushkaSharma @StayWrogn pic.twitter.com/zHopZmzKdH
— Aman Agarwal (@Aman2010Aman) January 16, 2023
ਨਵੰਬਰ 2019 ਤੋਂ ਬਾਅਦ ਵਿਰਾਟ ਦਾ ਅੰਤਰਰਾਸ਼ਟਰੀ ਸੈਂਕੜਾ ਲਗਭਗ ਤਿੰਨ ਸਾਲ ਬਾਅਦ ਸਾਹਮਣੇ ਆਇਆ ਹੈ। ਵਿਰਾਟ ਨੇ 8 ਸਤੰਬਰ 2022 ਨੂੰ 71ਵਾਂ ਅੰਤਰਰਾਸ਼ਟਰੀ ਸੈਂਕੜਾ ਲਗਾਇਆ। ਪ੍ਰਸ਼ੰਸਕ ਵਿਰਾਟ ਦੇ 71ਵੇਂ ਅੰਤਰਰਾਸ਼ਟਰੀ ਸੈਂਕੜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।