ਪੈਰਿਸ (ਨੇਹਾ) : ਇਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿਚ ਵਿਨੇਸ਼ ਫੋਗਾਟ ਨੂੰ ਮਹਿਲਾ 50 ਕਿਲੋ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਕਾਰਨ ਬੁੱਧਵਾਰ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ।
ਵਿਨੇਸ਼ ਨੇ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਉਸ ਨੇ ਅੱਜ ਦੇਰ ਰਾਤ ਗੋਲਡ ਮੈਡਲ ਮੈਚ ਖੇਡਣਾ ਸੀ। ਇਕ ਭਾਰਤੀ ਕੋਚ ਨੇ ਕਿਹਾ, ‘ਸਵੇਰੇ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ। ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ ਅਤੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਵਿਨੇਸ਼ ਦੀ ਥਾਂ ਕਿਊਬਾ ਦੀ ਪਹਿਲਵਾਨ ਯੂਸਨੀਲਿਸ ਗੁਜ਼ਮੈਨ ਲੋਪੇਜ਼, ਜਿਸ ਨੂੰ ਵਿਨੇਸ਼ ਨੇ ਸੈਮੀਫਾਈਨਲ ‘ਚ ਹਰਾਇਆ ਸੀ, ਫਾਈਨਲ ‘ਚ ਖੇਡੇਗੀ। ਕਾਂਸੀ ਤਮਗੇ ਦਾ ਮੁਕਾਬਲਾ ਯੂਈ ਸੁਸਾਕੀ (ਜਾਪਾਨ) ਅਤੇ ਓਕਸਾਨਾ ਲਿਵਾਚ (ਯੂਕਰੇਨ) ਵਿਚਕਾਰ ਹੋਵੇਗਾ।