Nation Post

ਲੇਡੀ ਸਿੰਘਮ ਅਮਨਦੀਪ ਕੌਰ ਰਿਸ਼ਵਤ ਮਾਮਲੇ ‘ਚ ਹੋਈ ਸਸਪੈਂਡ, 3 ਦਿਨ ਪਹਿਲਾਂ ਕੀਤਾ ਸੀ ਜੁਆਇਨ

amandeep kaur

ਲੁਧਿਆਣਾ: ਲੇਡੀ ਸਿੰਘਮ ਵਜੋਂ ਮਸ਼ਹੂਰ ਐਸਐਚਓ ਅਮਨਦੀਪ ਕੌਰ ਸੰਧੂ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਅਮਨਦੀਪ ਵੱਲੋਂ ਤਿੰਨ ਦਿਨ ਪਹਿਲਾਂ ਸਰਾਭਾ ਨਗਰ ਥਾਣੇ ਵਿੱਚ ਆਪਣੀ ਡਿਊਟੀ ਜੁਆਇਨ ਕੀਤੀ ਗਈ ਸੀ। ਪਰ ਉਹ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਫਸ ਗਈ। ਜਿਸ ਤੋਂ ਬਾਅਦ ਉਸ ਨੂੰ ਅਹੁੱਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਉਸ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਏਡੀਸੀਪੀ ਤੁਸ਼ਾਰ ਗੁਪਤਾ ਨੂੰ ਸੌਂਪ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ‘ਚ ਐੱਸਐੱਚਓ ਨੇ ਕਦੇ ਕਾਲੇ ਸ਼ੀਸ਼ਿਆਂ ਵਾਲਿਆਂ ਦੇ ਚਲਾਨ ਕੱਟੇ ਅਤੇ ਕਦੇ ਸ਼ਰਾਬੀਆਂ ‘ਤੇ ਕਾਰਵਾਈ ਕੀਤੀ, ਜਿਸ ਕਾਰਨ ਉਸ ਨੂੰ ਲੇਡੀ ਸਿੰਘਮ ਕਿਹਾ ਗਿਆ।

ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਦੋ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਤਿੰਨ ਦਿਨ ਪਹਿਲਾਂ ਬਿਨਾਂ ਟੈਕਸ ਦੇ ਟਰੱਕ ਨੂੰ ਸਰਹੱਦ ਪਾਰ ਕਰਨ ਦੇਣ ਦੇ ਦੋਸ਼ ਹੇਠ ਏ.ਐਸ.ਆਈ. ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਲੁਧਿਆਣਾ ਤੋਂ ਪਹਿਲਾਂ ਸਟੇਟ ਸਾਈਬਰ ਸੈੱਲ ਮੁਹਾਲੀ ਵਿੱਚ ਤਾਇਨਾਤ ਸੀ। ਉਸ ਸਮੇਂ ਉਸ ਨੇ ਇੱਕ ਕੇਸ ਵਿੱਚ ਕਾਰਵਾਈ ਦੇ ਨਾਂ ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਪਰ ਪੀੜਤ ਧਿਰ ਨੇ ਇਸ ਸਬੰਧੀ ਪੁਲਿਸ ਅਤੇ ਸਰਕਾਰ ਦੋਵਾਂ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ।

Exit mobile version