ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਅਗਲੇ ਛੇ ਮਹੀਨਿਆਂ ਲਈ ਖੇਡ ਗਤੀਵਿਧੀਆਂ ਬੰਦ ਹੋ ਗਈਆਂ ਹਨ । ਕਿਉਂਕਿ ਇਸ ਗਰਾਊਂਡ ਵਿੱਚ ਐਥਲੈਟਿਕ ਟਰੈਕ ਨੂੰ ਰੀਲੇਅ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕਿਸੇ ਵੀ ਪ੍ਰਤੀਯੋਗਤਾ ਦਾ ਆਯੋਜਨ ਨਹੀਂ ਹੋਵੇਗਾ। ਜਦੋਂ ਕਿ ਰੈਗੂਲਰ ਸਿਖਲਾਈ ਹਾਸਲ ਕਰਨ ਵਾਲੇ ਖਿਡਾਰੀਆਂ ਦੇ ਲਗਭਗ ਚਾਰ ਬੈਚਾਂ ਨੂੰ ਕਿਸੇ ਹੋਰ ਜਗ੍ਹਾ ‘ਤੇ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
2001 ਵਿਚ ਜੋ ਅਥਲੈਟਿਕ ਟਰੈਕ ਵਿਛਾਇਆ ਹੋਇਆ ਸੀ | ਉਹ ਬੀਤੇ 7 ਸਾਲਾਂ ਤੋਂ ਖਰਾਬ ਹਾਲਤ ਵਿਚ ਸੀ। ਇਹ ਕਈ ਜਗ੍ਹਾ ਤੋਂ ਖਰਾਬ ਹੋ ਚੁੱਕਿਆ ਸੀ। ਜਿਸ ਨਾਲ ਖਿਡਾਰੀਆਂ ਨੂੰ ਟੂਰਨਾਮੈਂਟ ਲਈ ਪ੍ਰੈਕਟਿਸ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ।
ਗੁਰੂ ਨਾਨਕ ਸਟੇਡੀਅਮ ਵਿਚ ਅਥਲੈਟਿਕ ਟਰੈਕ ਵਿਛਾਉਣ ਦੀ ਯੋਜਨਾ 5 ਸਾਲ ਪਹਿਲਾਂ ਸਮਾਰਟ ਸਿਟੀ ਯੋਜਨਾ ਤਹਿਤ ਕੀਤੀ ਗਈ ਸੀ ਤੇ 8.21 ਕਰੋੜ ਰੁਪਏ ਦੀ ਯੋਜਨਾ ਆਖਿਰਕਾਰ ਹੁਣ ਸ਼ੁਰੂ ਹੋ ਚੁੱਕੀ ਹੈ। ਨਿਰਮਾਣ ਕੰਪਨੀ ਵੱਲੋਂ 400 ਮੀਟਰ ਲੰਬੇ ਮੌਜੂਦਾ ਸਿੰਥੈਟਿਕ ਟਰੈਕ ਨੂੰ ਹਟਾਉਣ ਲਈ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਰੈਗੂਲਰ ਸਿਖਲਾਈ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਹੋਰ ਥਾਵਾਂ ‘ਤੇ ਲੈ ਕੇ ਜਾਣਗੇ।
ਇਸ ਜਗ੍ਹਾ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅੰਤਿਮ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਪਹਿਲਾਂ ਵੀ ਬਹੁਤ ਵਾਰ ਇਸ ਅਥਲੈਟਿਕ ਟਰੈਕ ‘ਤੇ ਸੂਬਾ ਪੱਧਰੀ ਅਥਲੈਟਿਕ ਮੀਟ ਹੋ ਚੁੱਕੀ ਹੈ। ਅਥਲੈਟਿਕ ਟਰੈਕ ਦੇ ਲੰਮੇ ਸਮੇਂ ਤੋਂ ਰੁਕੇ ਹੋਏ ਕੰਮ ਕਾਰਨ ਟ੍ਰਿਪਲ ਜੰਪ, ਲੌਂਗ ਜੰਪ ਆਦਿ ਸਣੇ ਵੱਖ-ਵੱਖ ਖੇਡ ਆਯੋਜਨਾਂ ਵਿਚ ਹਿੱਸਾ ਲੈਣ ਵਾਲੇ ਅਥਲੀਟਾਂ ਦੇ ਪ੍ਰਦਰਸ਼ਨ ਤੇ ਅਸਰ ਹੋ ਰਿਹਾ ਸੀ।