Nation Post

ਲੁਧਿਆਣਾ: ਝੁੱਗੀ ਝੌਂਪੜੀ ਨੂੰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 6 ਬੱਚੇ ਬੁਰੀ ਤਰ੍ਹਾਂ ਝੁਲਸੇ

ludhiana fire

ਲੁਧਿਆਣਾ: ਬੀਤੀ ਰਾਤ ਮੁੱਲਾਂਪੁਰ ਦੇ ਪਿੰਡ ਮੰਡਿਆਣੀ ਵਿੱਚ ਝੁੱਗੀ ਨੂੰ ਲੱਗੀ ਅੱਗ ਵਿੱਚ ਇੱਕੋ ਪਰਿਵਾਰ ਦੇ 6 ਬੱਚੇ ਝੁਲਸ ਗਏ। ਬੱਚਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਚਿਆਂ ਦੇ ਨਾਂ ਮੋਹਨ, ਅਮਨ, ਰਾਧਿਕਾ, ਕੋਮਲ, ਪ੍ਰਵੀਨ, ਸ਼ੁਕਲਾ ਹਨ। ਬੱਚਿਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਬੱਚਿਆਂ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਸ ਦੇ ਸਾਰੇ ਬੱਚੇ ਖਾਣਾ ਖਾ ਕੇ ਸੌਂ ਗਏ। ਉਸ ਦਾ ਪਤੀ ਬੁੱਢਣ ਰਾਮ ਕੰਮ ਤੋਂ ਵਾਪਸ ਨਹੀਂ ਆਇਆ ਸੀ। ਉਹ ਉਸਦੇ ਘਰ ਆਉਣ ਦੀ ਉਡੀਕ ਕਰ ਰਹੀ ਸੀ। ਫਿਰ ਅਚਾਨਕ ਝੁੱਗੀ ਨੂੰ ਅੱਗ ਲੱਗ ਗਈ। ਬੱਚਿਆਂ ਦੀ ਮਾਂ ਨੇ ਰੌਲਾ ਪਾਇਆ ਤਾਂ ਸਾਰੇ ਲੋਕਾਂ ਨੇ ਪਾਣੀ ਪਾ ਕੇ ਅੱਗ ਬੁਝਾਈ। ਪਰ ਉਦੋਂ ਤੱਕ ਅੰਦਰ ਸੁੱਤੇ ਸਾਰੇ ਬੱਚੇ ਬੁਰੀ ਤਰ੍ਹਾਂ ਸੜ ਚੁੱਕੇ ਸਨ।

Exit mobile version