ਲੁਧਿਆਣਾ ‘ਚ ਅੱਜ ਯਾਨੀ ਵੀਰਵਾਰ ਨੂੰ ਹੌਜ਼ਰੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ। ਹੌਜ਼ਰੀ ਫੈਕਟਰੀ ਦੀ ਚੌਥੀ ਮੰਜ਼ਿਲ ਤੋਂ ਅੱਗ ਦੀਆਂ ਲਪਟਾਂ ਨਿਕਲ ਦੀਆ ਵੇਖ ਕੇ ਲੋਕਾਂ ਨੇ ਆਪ ਪਹਿਲਾਂ ਇਸ ਨੂੰ ਬਝਾਉਣ ਦੀ ਕੋਸ਼ਿਸ਼ ਕੀਤੀ, ਫਿਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗ ਜਾਣ ਦੀ ਵਜ੍ਹਾ ਨਾਲ ਧਾਗਾ ਸੜਨ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਚਾਰ ਗੱਡੀਆਂ ਦੀ ਮਦਦ ਨਾਲ ਅੱਗ ਨੂੰ ਬੁਝਾਉਂਣ ਚ ਕਾਮਯਾਬ ਹੋਏ ਹਨ ।
ਸੂਚਨਾ ਦੇ ਅਨੁਸਾਰ ਹੌਜ਼ਰੀ ਫੈਕਟਰੀ ਇਸਲਾਮੀਆ ਸਕੂਲ ਦੇ ਨੇੜੇ ਬਣੀ ਹੈ। ਅੱਗ ਲੱਗ ਜਾਣ ‘ਤੋਂ ਮਗਰੋਂ ਮੌਕੇ ‘ਤੇ ਆਸਪਾਸ ਦੇ ਲੋਕ ਪਹੁੰਚ ਗਏ ਸੀ। ਫਾਇਰ ਬ੍ਰਿਗੇਡ ਦੇ ਮੁਲਾਜਮਾਂ ਨੇ ਕਿਹਾ ਕਿ ਗਲੀ ਭੀੜੀ ਹੋਣ ਦੀ ਵਜ੍ਹਾ ਨਾਲ ਅੱਗ ਤੇ ਕਾਬੂ ਪਾਉਣ ਵਿੱਚ ਬਹੁਤ ਮੁਸ਼ਕਿਲ ਹੋਈ ਸੀ। ਫਾਇਰ ਬ੍ਰਿਗੇਡ ਟੀਮ ਨੇ ਪਾਈਪ ਲਾਈਨ ਵਿਛਾ ਕੇ ਅੱਗ ਨੂੰ ਬੁਝਾਇਆ ਹੈ। ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਸਹਾਇਤਾ ਨਾਲ ਟੀਮ ਫੈਕਟਰੀ ਦੇ ਅੰਦਰ ਪਹੁੰਚੇ ਸੀ। ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਾ ਦਿੱਤਾ ਗਿਆ ਸੀ ।
ਅੱਗ ਲੱਗਣ ਦੀ ਜਾਣਕਾਰੀ ਮਿਲਣ ਤੇ ਪੁਲਿਸ ਚੌਂਕੀ ਡਿਵੀਜ਼ਨ ਨੰਬਰ 3 ਦੀ ਪੁਲਿਸ ਵੀ ਪੁੱਜ ਗਈ ਸੀ।ਫੈਕਟਰੀ ਦੇ ਅੰਦਰ ਫਸੇ ਹੋਏ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸੀ ਜਾ ਰਹੀ ਹੈ।