ਪੰਜਾਬ ਦੇ ਲੁਧਿਆਣਾ ਵਿੱਚ ਲੁੱਟ ਖੋਹ ਕਰਨ ਵਾਲਿਆਂ ‘ਤੇ ਪੁਲਿਸ ਮਿਹਰਬਾਨ ਹੈ। ਇਹ ਮਾਮਲਾ ਇਲਾਕੇ ਦੇ ਟਰਾਂਸਪੋਰਟਰ ਨਗਰ ‘ਚ ਸਾਹਮਣੇ ਆਇਆ ਹੈ। ਰਾਹਗੀਰ ਸੋਨੂੰ ਤੋਂ ਮੋਬਾਈਲ ਖੋਹ ਕੇ ਬਾਈਕ ‘ਤੇ ਭੱਜ ਰਹੇ ਬਦਮਾਸ਼ਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਹੈ |
ਦੱਸਿਆ ਜਾ ਰਿਹਾ ਹੈ ਰਸਤੇ ਵਿੱਚ ਟ੍ਰੈਫਿਕ ਜਾਮ ਹੋਣ ਕਰਕੇ ਲੁਟੇਰੇ ਉਨ੍ਹਾਂ ਦਾ ਮੋਬਾਈਲ ਖੋਹ ਕੇ ਭੱਜ ਰਹੇ ਸੀ । ਬਦਮਾਸ਼ਾਂ ਨੇ ਜਿਸ ਵਿਅਕਤੀ ਦਾ ਮੋਬਾਈਲ ਖੋਹ ਲਿਆ ਸੀ, ਉਸ ਨੇ ਲੋਕਾਂ ਦੀ ਮਦਦ ਨਾਲ ਇੱਕ ਮੁਲਜ਼ਮ ਨੂੰ ਫੜ ਲਿਆ ਹੈ । ਜਦਕਿ ਉਸਦਾ ਦੂਸਰਾ ਸਾਥੀ ਭੱਜ ਗਿਆ ਹੈ । ਲੋਕਾਂ ਨੇ ਫੜੇ ਗਏ ਮੁਲਜ਼ਮ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ।
ਮੋਬਾਈਲ ਚੋਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਚਿੱਟੇ ਨਾਲ ਭਰਿਆ ਟੀਕਾ ਵੀ ਬਰਾਮਦ ਹੋਇਆ। ਬਦਮਾਸ਼ ਚੋਰ ਲੋਕਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ। ਇਸ ਦੌਰਾਨ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਮੌਕੇ ‘ਤੇ ਪੁਲਿਸ ਨੇ ਪਹੁੰਚੇ ਕੇ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਤੇ ਥਾਣੇ ਲੈ ਗਏ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਜਿਸ ਬਾਈਕ ‘ਤੇ ਵਾਰਦਾਤ ਕਰਨ ਆਇਆ ਸੀ, ਉਸ ਦੀ ਨੰਬਰ ਪਲੇਟ ‘ਤੇ ਕਾਲੀ ਟੇਪ ਲੱਗੀ ਹੋਈ ਸੀ, ਜਿਸ ਕਾਰਨ ਅਸਲੀ ਨੰਬਰ ਦੀ ਪਛਾਣ ਨਹੀਂ ਹੋ ਪੈ ਰਹੀ ਸੀ। ਪੁਲਿਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।
ਜਾਣਕਾਰੀ ਦੇ ਅਨੁਸਾਰ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਇਹ ਘਟਨਾਵਾਂ ਵੱਧ ਰਹੀਆਂ ਹਨ। ਟਰਾਂਸਪੋਰਟ ਨਗਰ ਵਿੱਚ ਨੌਜਵਾਨ ਸ਼ਰੇਆਮ ਚਿੱਟੇ ਦਾ ਸੇਵਨ ਕਰਦੇ ਹਨ। ਪੁਲਿਸ ਦੀ ਕਾਰਜਸ਼ੈਲੀ ਢਿੱਲੀ ਹੈ, ਜਿਸ ਕਾਰਨ ਸ਼ਰਾਰਤੀ ਅਨਸਰ ਲੋਕਾਂ ‘ਤੇ ਵਾਰਦਾਤਾਂ ਕਰ ਰਹੇ ਹਨ।