Friday, November 15, 2024
HomeBreakingਲੁਧਿਆਣਾ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ; ਪਰਿਵਾਰ ਨੇ ਪੁਲਿਸ ਚੌਕੀ ਨੂੰ ਘੇਰਿਆ,ਕਿਹਾ...

ਲੁਧਿਆਣਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ; ਪਰਿਵਾਰ ਨੇ ਪੁਲਿਸ ਚੌਕੀ ਨੂੰ ਘੇਰਿਆ,ਕਿਹਾ ਪ੍ਰੇਮਿਕਾ ਖਿਲਾਫ ਕਰੋ ਮਾਮਲਾ ਦਰਜ਼ |

ਲੁਧਿਆਣਾ ‘ਚ 20 ਸਾਲਾ ਨੌਜਵਾਨ ਦੀ ਮੌਤ ਤੋਂ ਇਕ ਦਿਨ ਬਾਅਦ ਪਰਿਵਾਰ ਨੇ ਬਸੰਤ ਪਾਰਕ ਥਾਣੇ ਦੇ ਬਾਹਰ ਉਸ ਦੀ ਪ੍ਰੇਮਿਕਾ ‘ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਪਰਿਵਾਰ ਨੇ ਲਾਸ਼ ਚੌਕੀ ਦੇ ਬਾਹਰ ਰੱਖ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪਰਿਵਾਰ ਨੇ ਪੁਲਿਸ ‘ਤੇ ਦੋਸ਼ੀ ਪ੍ਰੇਮਿਕਾ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੀ ਗੱਲ ਤੇ ਗੌਰ ਨਹੀਂ ਕਰ ਰਹੀ।

ਮ੍ਰਿਤਕ ਹਰਸ਼ ਦੇ ਪਿਤਾ ਨੇ ਦੱਸਿਆ ਹੈ ਕਿ ਉਸਦਾ ਪੁੱਤਰ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ, ਉਹ ਵਿਦੇਸ਼ ‘ਚ ਜਾ ਕੇ ਰਹਿਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦੇ ਪੁੱਤਰ ਨੇ ਡਾਬਾ-ਲੁਹਾਰਾ ਰੋਡ ਦੀ ਰਹਿਣ ਵਾਲੀ ਇਕ ਔਰਤ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਦੋਸਤੀ ਹੋ ਗਈ ।

ਥੋੜ੍ਹੇ ਦਿਨ ਪਹਿਲਾਂ ਔਰਤ ਨੇ ਡਾਬਾ ਥਾਣੇ ਵਿੱਚ ਉਸ ਦੇ ਪੁੱਤਰ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ। ਉਸ ਸਮੇਂ ਸਾਡਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਪਰ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ ਅਤੇ 9 ਮਾਰਚ ਨੂੰ ਉਸ ਨੇ ਜ਼ਹਿਰ ਖਾ ਲਈ ਸੀ। ਮ੍ਰਿਤਕ ਨੂੰ ਹਸਪਤਾਲ ਲੈ ਕੇ ਗਏ ਅਤੇ ਫਿਰ ਉਨ੍ਹਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ , ਜਿੱਥੇ ਉਸ ਦੀ ਛੇ ਦਿਨਾਂ ਬਾਅਦ ਮੌਤ ਹੋ ਚੁੱਕੀ ਸੀ ।

Ludhiana Youth Commit Suicide

ਪਰਿਵਾਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਸੁਸਾਈਡ ਨੋਟ ਛੱਡਿਆ ਹੈ ਅਤੇ ਪੁਲਿਸ ਤੋਂ ਔਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸੁਸਾਈਡ ਨੋਟ ਮਿਲਣ ਤੋਂ ਬਾਅਦ ਵੀ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ। ਬਸੰਤ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮਾਮਲਾ ਸ਼ਾਂਤ ਕੀਤਾ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਔਰਤ ਵਿਰੁੱਧ ਕੇਸ ਦਰਜ ਨਹੀਂ ਕਰਦੀ ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪੁਲਿਸ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਦੇਰ ਸ਼ਾਮ ਮੁਲਜ਼ਮ ਔਰਤ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments