ਲੁਧਿਆਣਾ ‘ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋ ਗੁਟਾਂ ਵਿੱਚ ਚੱਲ ਰਹੇ ਵਿਵਾਦ ਦੌਰਾਨ ਸਾਥੀਆਂ ਨੇ ਉਸ ‘ਤੇ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ ਦੇ ਦੌਰਾਨ ਉਸ ਦਾ ਸਾਥੀ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਤੇ ਉਸ ਨੂੰ ਤਰੁੰਤ ਹਸਪਤਾਲ ਦਾਖ਼ਲ ਕਰਵਾਇਆਂ ਗਿਆ ਹੈ।
ਇਹ ਹਾਦਸਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ ਦੀ ਦੱਸੀ ਜਾ ਰਹੀ ਹੈ। ਗੈਂਗਸਟਰ ਸੁੱਖਾ ਬਾੜੇਵਾਲੀਆ ਆਪਣੇ ਸਾਥੀ ਰੋਹਿਤ ਦੇ ਘਰ ‘ਚ ਹੀ ਮੌਜੂਦ ਸੀ। ਉਨ੍ਹਾਂ ਦੇ ਨਾਲ ਬੱਬੂ ਵੀ ਸ਼ਾਮਿਲ ਸੀ। ਕਿਸੇ ਵਜ੍ਹਾ ਕਰਕੇ ਤਿੰਨਾਂ ਵਿਚ ਝਗੜਾ ਹੋ ਗਿਆ । ਸਾਥੀ ਰੋਹਿਤ ਤੇ ਬੱਬੂ ਨੇ ਸੁੱਖਾ ਬਾੜੇਵਾਲੀਆ ਤੇ ਗੋਲੀਬਾਰੀ ਕਰ ਦਿੱਤੀ। ਗੋਲੀਆਂ ਛਾਤੀ ‘ਚ ਲੱਗਣ ਕਾਰਨ ਗੈਂਗਸਟਰ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ।
ਝਗੜਾ ਜਿਆਦਾ ਵੱਧਣ ਕਾਰਨ ਰੋਹਿਤ ਦੇ ਸਿਰ ‘ਚ ਗੋਲੀ ਲੱਗ ਗਈ ਤੇ ਉਹ ਵੀ ਗੰਭੀਰ ਰੂਪ ‘ਚ ਜ਼ਖਮੀ ਹੋਇਆ ।ਉਸ ਨੂੰ ਤਰੁੰਤ ਹਸਪਤਾਲ ਪਹੁੰਚਿਆ ਗਿਆ । ਇਸ ਹਾਦਸੇ ਤੋਂ ਮਗਰੋਂ ਬੱਬੂ ਭੱਜ ਗਿਆ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਦਸਿਆ ਜਾ ਰਿਹਾ ਹੈ ਕਿ ਪਹਿਲਾਂ ਸੁੱਖਾ ਬਾੜੇਵਾਲੀਆ ‘ਤੇ 2016 ਵਿੱਚ ਗੋਲੀਬਾਰੀ ਤੇ 2022 ਵਿਚ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਗੈਂਗਸਟਰ ਸੁੱਖਾ ਬਾੜੇਵਾਲੀਆ ‘ਤੇ ਕਤਲ , ਲੁੱਟ, ਡਕੈਤੀ ਸਮੇਤ ਕਈ ਜੁਰਮ ਦੇ 23 ਕੇਸ ਦਾਇਰ ਹੋਏ ਹਨ। ਕੁਝ ਵਕਤ ਪਹਿਲਾਂ ਹੀ ਉਹ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਨਿਕਲਿਆ ਸੀ।