Friday, November 15, 2024
HomeBreakingਲੁਧਿਆਣਾ ‘ਚ ਕਾਰ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ; ਚੋਰੀ ਦੀਆ 5 ਗੱਡੀਆਂ...

ਲੁਧਿਆਣਾ ‘ਚ ਕਾਰ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ; ਚੋਰੀ ਦੀਆ 5 ਗੱਡੀਆਂ ਬਰਾਮਦ |

ਲੁਧਿਆਣਾ ਵਿੱਚ ਪੁਲਿਸ ਨੇ ਅੰਤਰਰਾਜੀ ਕਾਰ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਾ ਗੈਂਗ ਦਿੱਲੀ ਤੋਂ ਚੱਲ ਰਿਹਾ ਸੀ। ਦੋਸ਼ੀ ਰਾਤ ਸਮੇਂ ਬਲੂ ਲਿੰਕ ਡਿਵਾਈਸ ਦੀ ਮਦਦ ਨਾਲ ਕਾਰ ਦੇ ਸੈਂਟਰ ਲਾਕ ਨੂੰ ਹੈਕ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ।ਫਿਰ ਕਾਰ ਦਾ ਜੀਪੀਐਸ ਸਿਸਟਮ ਕੱਢ ਕੇ ਭੱਜ ਜਾਂਦੇ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਹੁੰਡਈ ਕ੍ਰੇਟਾ, ਇੱਕ ਬਰੇਜ਼ਾ, 2 ਸਵਿਫਟ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ।ਪੁਲਿਸ ਨੂੰ ਹਾਲੇ ਵੀ ਗਰੋਹ ਦੇ ਸਰਗਨਾ ਦੀ ਭਾਲ ਹੈ।

ਥਾਣਾ ਮਾਡਲ ਟਾਊਨ ਦੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਮਿਤ ਸਿੰਘ ਵਾਸੀ ਗੁਰੂ ਨਾਨਕ ਨਗਰ ਅਤੇ ਅਖਿਲ ਸੱਭਰਵਾਲ ਵਾਸੀ ਘਾਟੀ ਮੁਹੱਲਾ ਵਜੋਂ ਹੋਈ ਹੈ। ਸੁਮਿਤ ਬੀਟੈਕ ਗ੍ਰੈਜੂਏਟ ਹੈ। ਇਸ ਗਿਰੋਹ ਦੇ ਮੁੱਖ ਮੁਲਜ਼ਮ ਦੀਪੂ ਅਤੇ ਦਿੱਲੀ ਦੇ ਰਾਜਾ ਖਾਨ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।ਪੁਲਿਸ ਨੇ ਕਿਹਾ ਕਿ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫੜੇ ਹੋਏ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਇੰਸਪੈਕਟਰ ਗੁਰਸ਼ਿੰਦਰ ਨੇ ਸੂਚਨਾ ਦਿੱਤੀ ਹੈ ਕਿ ਦੀਪੂ ਅਤੇ ਰਾਜਾ ਖਾਨ ਮਾਸਟਰ ਚਾਬੀਆਂ ਬਣਾ ਕੇ ਸੁਮਿਤ ਅਤੇ ਅਖਿਲ ਨੂੰ ਭੇਜਦੇ ਸੀ। ਜਿਸ ਤੋਂ ਬਾਅਦ ਉਹ ਗਲੀਆਂ ਅਤੇ ਬਾਜ਼ਾਰਾਂ ਵਿੱਚ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਅਤੇ ਵਾਹਨਾਂ ਵਿੱਚ ਲੱਗੀ ਹੋਈ ਜੀਪੀਐਸ ਤਕਨੀਕ ਨੂੰ ਹੈਕ ਕਰਦੇ ਸੀ।

ਜਾਣਕਾਰੀ ਦੇ ਅਨੁਸਾਰ ਕਾਰ ਚੋਰੀ ਕਰਨ ਤੋਂ ਬਾਅਦ ਦੋਸ਼ੀ ਗੱਡੀ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲੈ ਜਾਂਦੇ ਸੀ । ਬਰਾਮਦ ਕੀਤੇ ਵਾਹਨਾਂ ‘ਚੋਂ 2 ਲੁਧਿਆਣਾ ਤੋਂ ਚੋਰੀ ਕੀਤੇ ਗਏ ਹਨ, ਜਦਕਿ 3 ਦਿੱਲੀ ਦੇ ਵਾਹਨ ਚੋਰੀ ਕੀਤੇ ਹਨ। ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਅਖਿਲ ‘ਤੇ ਪਹਿਲਾਂ ਹੀ ਇਕ ਕਤਲ ਦਾ ਅਤੇ NDPS ਐਕਟ ਦੇ 2 ਕੇਸ ਦਰਜ ਕੀਤੇ ਗਏ ਹਨ |

RELATED ARTICLES

LEAVE A REPLY

Please enter your comment!
Please enter your name here

Most Popular

Recent Comments