ਲੁਧਿਆਣਾ ਵਿੱਚ ਮਹਿਲਾ ਚੋਰ ਗਿਰੋਹ ਸਰਗਰਮ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਬੋਵਾਲ ਮੇਨ ਚੌਕ ‘ਤੇ ਇਕ ਦੁਕਾਨ ਤੋਂ ਔਰਤਾਂ ਨੇ ਸਾਮਾਨ ਚੋਰੀ ਕਰ ਲਿਆ। ਇਨ੍ਹਾਂ ਔਰਤਾਂ ਦੀ ਚੋਰੀ ਕਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ।
ਇਨ੍ਹਾਂ ਔਰਤਾਂ ਨੇ ਦੁਕਾਨਦਾਰ ਹਰਸ਼ ਨੂੰ ਸਾਮਾਨ ਦਿਖਾਉਣ ਲਈ ਕਿਹਾ । ਔਰਤਾਂ ਨੇ ਦੁਕਾਨਦਾਰ ਤੋਂ ਵੱਖ-ਵੱਖ ਤਰ੍ਹਾਂ ਦੇ ਸਮਾਨ ਦੀ ਮੰਗ ਕੀਤੀ, ਇਸੇ ਦੌਰਾਨ ਇੱਕ ਔਰਤ ਨੇ ਨੇਲ ਪਾਲਿਸ਼ ਅਤੇ ਲਿਪਸਟਿਕ ਚੋਰੀ ਕਰ ਲਈ। ਦੁਕਾਨਦਾਰ ਹਰਸ਼ ਨੇ ਦੱਸਿਆ ਕਿ ਇੱਕ ਔਰਤ ਨੇ ਉਸ ਨੂੰ ਲਿਪਸਟਿਕ ਅਤੇ ਫਿਰ ਦੂਸਰੀ ਔਰਤ ਨੇ ਉਸ ਨੂੰ ਨੇਲ ਪਾਲਿਸ਼ ਦਿਖਾਉਣ ਲਈ ਕਿਹਾ ਸੀ ।
ਦੁਕਾਨਦਾਰ ਦੇ ਅਨੁਸਾਰ ਔਰਤਾਂ ਕਿਸੇ ਹੋਰ ਸਾਮਾਨ ਬਾਰੇ ਗੱਲਾਂ ਕਰਨ ਲੱਗ ਗਈਆਂ । ਜਦੋਂ ਦੁਕਾਨਦਾਰ ਹਰਸ਼ ਦਾ ਧਿਆਨ ਸਾਮਾਨ ਦਿਖਾਉਣ ‘ਤੇ ਲੱਗਾ ਹੋਇਆ ਸੀ ਤਾਂ ਇੱਕ ਔਰਤ ਨੇ ਨੇਲ ਪਾਲਿਸ਼ ਅਤੇ ਲਿਪਸਟਿਕ ਚੋਰੀ ਕਰ ਲਈ। ਔਰਤ ਨੇ ਸੋਚਿਆ ਹੋਵੇਗਾ ਕਿ ਉਸ ਨੂੰ ਕੋਈ ਨਹੀਂ ਦੇਖ ਸਕਦਾ ਪਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਚੁੱਕੀ ਸੀ।
ਔਰਤਾਂ ਨੇ ਦੁਕਾਨ ਤੋਂ ਕੁਝ ਨਹੀਂ ਲਿਆ। ਇਸ ਦੌਰਾਨ ਦੁਕਾਨਦਾਰ ਹਰਸ਼ ਨੂੰ ਸ਼ੱਕ ਹੋਇਆ ਅਤੇ ਉਸ ਨੇ ਤੁਰੰਤ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ । ਜਿਸ ਵਿੱਚ ਇਹ ਪਤਾ ਲੱਗ ਗਿਆ ਕਿ ਔਰਤ ਨੇ ਲਿਪਸਟਿਕ ਅਤੇ ਨੇਲ ਪਾਲਿਸ਼ ਚੋਰੀ ਕੀਤੀ ਸੀ। ਦੁਕਾਨਦਾਰ ਹਰਸ਼ ਨੇ ਕਿਹਾ ਕਿ ਲੋਕਾਂ ਦੀ ਸੋਚ ਬਹੁਤ ਛੋਟੀ ਹੋ ਗਈ ਹੈ। ਲਿਪਸਟਿਕ ਜਾਂ ਨੇਲ ਪਾਲਿਸ਼ ਚੋਰੀ ਕਰਨਾ ਬਹੁਤ ਘਟੀਆ ਹਰਕਤ ਹੈ। ਜੇਕਰ ਕਿਸੇ ਸਾਮਾਨ ਦੀ ਲੋੜ ਸੀ ਤਾਂ ਉਹ ਮੰਗ ਕੇ ਲੈ ਸਕਦੇ ਸੀ ਜਾਂ ਪੈਸੇ ਨਾ ਹੋਣ ‘ਤੇ ਬਾਅਦ ‘ਚ ਦੇ ਸਕਦੇ ਸੀ ਪਰ ਅਜਿਹੀ ਹਰਕਤ ਕਰਕੇ ਔਰਤਾਂ ਨੇ ਗ਼ਲਤ ਕੀਤਾ ਹੈ।