ਕੇਰਲ ਦੇ ਕੋਜ਼ੀਕੋਡ ‘ਚ ਇੱਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ| ਕੇਰਲ ‘ਚ ਐਤਵਾਰ ਨੂੰ ਰੇਲਗੱਡੀ ‘ਚ ਚੜਦੇ ਸਮੇਂ ਦੋ ਯਾਤਰੀਆਂ ਦੀ ਆਪਸ ‘ਚ ਲੜਾਈ ਹੋ ਗਈ। ਇਸ ਲੜਾਈ ‘ਚ ਇਕ ਯਾਤਰੀ ਨੇ ਦੂਜੇ ਯਾਤਰੀ ‘ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਹੈ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 9 ਲੋਕ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਹੈ ਕਿ ਦੇਰ ਰਾਤ ਇਲਾਥੁਰ ਰੇਲਵੇ ਸਟੇਸ਼ਨ ‘ਤੇ ਪਟੜੀਆਂ ਤੋਂ ਇੱਕ ਔਰਤ, ਬੱਚੇ ਅਤੇ ਇੱਕ ਆਦਮੀ ਦੀਆ ਲਾਸ਼ਾਂ ਬਰਾਮਦ ਹੋਈਆਂ ਹਨ|
ਦੋਸ਼ੀ ਮੌਕੇ ਤੋਂ ਭੱਜ ਗਿਆ ਹੈ। ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਨੂੰ ਕੋਝੀਕੋਡ ਦੇ ਹਸਪਤਾਲ ‘ਚ ਦਾਖ਼ਲ ਕਰਾ ਦਿੱਤਾ ਗਿਆ ਹੈ।
ਸੂਚਨਾ ਦੇ ਅਨੁਸਾਰ ਇਹ ਹਾਦਸਾ ਐਤਵਾਰ ਰਾਤ 9.45 ਵਜੇ ਵਾਪਰੀ ਹੈ ,ਜਿਵੇਂ ਹੀ ਰੇਲਗੱਡੀ ਨੇ ਕੋਝੀਕੋਡ ਪਾਰ ਕੀਤਾ । ਇਸ ਦੌਰਾਨ ਦੋ ਵਿਅਕਤੀਆਂ ਵਿੱਚ ਲੜਾਈ ਹੋ ਗਈ ਅਤੇ ਇੱਕ ਵਿਅਕਤੀ ਨੇ ਦੂਜੇ ਯਾਤਰੀ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਹੋਰ ਯਾਤਰੀਆਂ ਨੇ ਚੇਨ ਖਿੱਚ ਕੇ ਰੇਲਗੱਡੀ ਨੂੰ ਰੋਕ ਦਿੱਤਾ ਅਤੇ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ 9 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲਾਂ ਲਿਜਾਇਆ ਗਿਆ।
ਕੁਝ ਯਾਤਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਰੇਲਗੱਡੀ ‘ਚੋਂ ਇਕ ਔਰਤ ਅਤੇ ਇਕ ਬੱਚਾ ਗੁੰਮ ਹੈ। ਜਦੋਂ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਰੇਲਵੇ ਸਟੇਸ਼ਨ ਦੀ ਪਟੜੀ ‘ਤੇ ਔਰਤ, ਬੱਚੇ ਅਤੇ ਇਕ ਆਦਮੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ | ਪੁਲਿਸ ਨੂੰ ਸ਼ੱਕ ਹੈ ਕਿ ਉਹ ਅੱਗ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ ਕਰ ਰਹੇ ਸੀ ਜਾਂ ਤਾ ਰੇਲਗੱਡੀ ਤੋਂ ਉਤਰਨ ਦੀ ਕੋਸ਼ਿਸ ਦੌਰਾਨ ਡਿੱਗ ਗਏ । ਇਸ ਦੇ ਨਾਲ ਹੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।