Friday, November 15, 2024
HomeNationalਰਾਹੁਲ ਗਾਂਧੀ ਨੇ PM Modi ਦਾ ਕੀਤਾ ਘੇਰਾਵ, ਕਿਹਾ- ਹੁਣ ਬੇਰੁਜ਼ਗਾਰੀ ਸੰਕਟ...

ਰਾਹੁਲ ਗਾਂਧੀ ਨੇ PM Modi ਦਾ ਕੀਤਾ ਘੇਰਾਵ, ਕਿਹਾ- ਹੁਣ ਬੇਰੁਜ਼ਗਾਰੀ ਸੰਕਟ ‘ਤੇ ਦੇਣ ਧਿਆਨ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ‘ਤੇ ਭਾਰਤ ਤੋਂ ਕੁਝ ਗਲੋਬਲ ਬ੍ਰਾਂਡਾਂ ਦੇ ਬਾਹਰ ਨਿਕਲਣ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਹੇਟ-ਇਨ-ਇੰਡੀਆ’ ਅਤੇ ਮੇਕ-ਇਨ-ਇੰਡੀਆ ਇਕੱਠੇ ਨਹੀਂ ਰਹਿ ਸਕਦੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਬਾਰੇ ਵੀ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨੂੰ “ਵਿਨਾਸ਼ਕਾਰੀ ਬੇਰੁਜ਼ਗਾਰੀ ਸੰਕਟ” ‘ਤੇ ਧਿਆਨ ਦੇਣ ਦੀ ਅਪੀਲ ਕੀਤੀ।

ਰਾਹੁਲ ਨੇ ਟਵੀਟ ਕਰ ਲਿਖਿਆ, “ਭਾਰਤ ਵਿੱਚ ਕੰਮ ਕਰਨ ਵਾਲੀ ਕੰਪਨੀ ਬਾਹਰ ਹੋ ਗਈ ਹੈ, 7 ਗਲੋਬਲ ਬ੍ਰਾਂਡ, 9 ਫੈਕਟਰੀਆਂ, 649 ਡੀਲਰਸ਼ਿਪ, 84,000 ਨੌਕਰੀਆਂ,” ਰਾਹੁਲ ਨੇ ਅੱਗੇ ਲਿਖਿਆ ਕਿ ਮੋਦੀ ਜੀ, ਹੇਟ-ਇਨ-ਇੰਡੀਆ ਅਤੇ ਮੇਕ-ਇਨ-ਇੰਡੀਆ ਇਕੱਠੇ ਨਹੀਂ ਚੱਲ ਸਕਦੇ। ਇਸ ਦੀ ਬਜਾਏ ਭਾਰਤ ਦੇ ਵਿਨਾਸ਼ਕਾਰੀ ਬੇਰੁਜ਼ਗਾਰੀ ਸੰਕਟ ‘ਤੇ ਧਿਆਨ ਦੇਣ ਦਾ ਸਮਾਂ ਹੈ।

ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਸੱਤ ਗਲੋਬਲ ਬ੍ਰਾਂਡ ਦਿਖਾਈ ਦੇ ਰਹੇ ਹਨ। ਜਿਸ ਵਿੱਚ 2017 ਵਿੱਚ ਸ਼ੈਵਰਲੇਟ, 2018 ਵਿੱਚ ਮੈਨ ਟਰੱਕ, 2019 ਵਿੱਚ ਫਿਏਟ ਅਤੇ ਯੂਨਾਈਟਿਡ ਮੋਟਰਜ਼, 2020 ਵਿੱਚ ਹਾਰਲੇ ਡੇਵਿਡਸਨ, 2021 ਵਿੱਚ ਫੋਰਡ ਅਤੇ 2022 ਵਿੱਚ ਡੈਟਸਨ ਵਰਗੀਆਂ ਕੰਪਨੀਆਂ ਦਿਖਾਈਆਂ ਗਈਆਂ ਹਨ। ਜੋ ਹੁਣ ਦੇਸ਼ ਤੋਂ ਬਾਹਰ ਚਲੀਆਂ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments