Nation Post

ਰਾਹੁਲ ਗਾਂਧੀ ਨੇ BJP-RSS ‘ਤੇ ਕੱਸਿਆ ਤੱਜ, ਕਿਹਾ- ਹਰ ਭਾਰਤੀ ਭੁਗਤ ਰਿਹਾ ਇਨ੍ਹਾਂ ਦੀ ਨਫ਼ਰਤ ਦੀ ਕੀਮਤ

Rahul Gandhi

Rahul Gandhi

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਤੱਜ ਕੱਸਿਆ ਹੈ। ਦਰਅਸਲ, ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇੱਕ ਲੇਖ ਸਾਂਝਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਲਿਖਿਆ ਹੈ ਕਿ ਭਾਜਪਾ-ਆਰਐਸਐਸ (BJP-RSS )ਦੀ ਨਫ਼ਰਤ ਦੀ ਕੀਮਤ ਹਰ ਭਾਰਤੀ ਭੁਗਤ ਰਿਹਾ ਹੈ। ਭਾਰਤ ਦੀ ਅਸਲ ਸੰਸਕ੍ਰਿਤੀ ਮਿਲ ਕੇ ਜਸ਼ਨ ਮਨਾਉਣ ਅਤੇ ਏਕਤਾ ਵਿੱਚ ਰਹਿਣ ਦੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਇਸ ਨੂੰ ਸੰਭਾਲਣ ਦਾ ਪ੍ਰਣ ਕਰੀਏ।


ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾ ਮਹਿੰਗਾਈ ਨਾਲ ਸੰਬੰਧਿਤ ਕਈ ਮੁੱਦਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਘੇਰਾਵ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਮਹਿੰਗਾਈ ਤੇ ਬੇਰੋਜ਼ਗਾਰੀ ਨੂੰ ਲੈ ਕੇ ਹਮੇਸ਼ਾ ਆਵਾਜ਼ ਚੁੱਕੀ ਜਾਂਦੀ ਹੈ।

Exit mobile version