ਰਾਹੁਲ ਗਾਂਧੀ ਨੇ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਬਾਜ਼ਾਰ ਅਤੇ ਚਾਂਦਨੀ ਚੌਕ ਬਾਜ਼ਾਰਾਂ ‘ਚ ਗੋਲਗੱਪੇ, ਚਾਟ ਅਤੇ ਸ਼ਰਬਤ ਦਾ ਆਨੰਦ ਲਿਆ। ਰਾਹੁਲ ਗਾਂਧੀ ਲੋਕਾਂ ਨਾਲ ਬਾਜ਼ਾਰ ‘ਚ ਘਿਰੇ ਦਿਖਾਈ ਦਿੱਤੀ। ਉਨ੍ਹਾਂ ਨੂੰ ਦੇਖਣ ਲਈ ਬਹੁਤ ਸਾਰੇ ਲੋਕਾਂ ਦੀ ਭੀੜ ਜਮ੍ਹਾ ਹੋਈ। ਇੱਕ ਦਿਨ ਪਹਿਲਾਂ ਉਹ ਕਰਨਾਟਕ ‘ਚ ਇੱਕ ਚੋਣ ਰੈਲੀ ਲਈ ਗਏ ਹੋਏ ਸੀ।
ਰਾਹੁਲ ਗਾਂਧੀ ਨੇ ਬੰਗਾਲੀ ਬਾਜ਼ਾਰ ਵਿੱਚ ਨਾਥੂ ਸਵੀਟਸ ‘ਚ ਗੋਲਗੱਪੇ ਖਾਧੇ। ਫਿਰ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ‘ਚ ਪਹੁੰਚੇ, ਜਿੱਥੇ ਰਮਜ਼ਾਨ ਮਨਾਇਆ ਜਾਣਾ ਸੀ |
ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ‘ਚ ਉਨ੍ਹਾਂ ਨੇ ‘ਮੁਹੱਬਤ ਦਾ ਸ਼ਰਬਤ’ ਨਾਮ ਦੀ ਤਰਬੂਜ ਡਰਿੰਕ ਦਾ ਆਨੰਦ ਲਿਆ। ਫਿਰ ਉਹ ਕਬਾਬ ਖਾਣ ਲਈ ਅਲ ਜਵਾਹਰ ਰੈਸਟੋਰੈਂਟ ਪਹੁੰਚੇ। ਉਨ੍ਹਾਂ ਦੇ ਨਾਲ ਫੂਡ ਰਾਈਟਰ ਅਤੇ ਬਲਾਗਰ ਕੁਨਾਲ ਵਿਜੇਕਰ ਵੀ ਮੌਜੂਦ ਸੀ। ਰਾਹੁਲ ਗਾਂਧੀ ਬਹੁਤ ਵਾਰ ਦਿੱਲੀ ਦੇ ਬਾਜ਼ਾਰਾਂ ਵਿੱਚ ਖਾਣ-ਪੀਣ ਲਈ ਜਾਂਦੇ ਰਹਿੰਦੇ ਹਨ।