ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਅੱਜ 40 ਦਿਨਾਂ ਲਈ ਪੈਰੋਲ ‘ਤੇ ਰਿਹਾਅ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ਇਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਪਰ ਸਜ਼ਾ ਭੁਗਤ ਚੁੱਕੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹ ਵਿਚ ਹਨ। ਕਿਸੇ ਸਰਕਾਰ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਖੁਸ਼ ਕਰਨ ਲਈ ਇੰਨੀ ਬੇਚੈਨੀ ਨਾਲ ਪਿੱਛੇ ਮੁੜਦੇ ਹੋਏ ਕਦੇ ਨਹੀਂ ਦੇਖਿਆ। ਇਹ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦੇ ਨਾਲ-ਨਾਲ ਸਰਕਾਰ ਦੀਆਂ ਕੋਝੀਆਂ ਹਰਕਤਾਂ ਪਿੱਛੇ ਸਿੱਖ ਵਿਰੋਧੀ ਨੀਅਤ ਨੂੰ ਨੰਗਾ ਕਰਦਾ ਹੈ। ਅਕਾਲੀ ਦਲ ਇਸ ਦੀ ਸਖ਼ਤ ਨਿਖੇਧੀ ਕਰਦਾ ਹੈ।
Yet another parole to Ram Rahim as Bandi Singhs languish in jails long after serving their jail terms. Is this how our rulers aim to apply healing touch to anguished Sikh hearts? Never seen a govt so desperately bending over backwards to please a Rape and murder convict.
1/2 pic.twitter.com/71kcOtu04Q— Sukhbir Singh Badal (@officeofssbadal) January 21, 2023