Nation Post

ਰਾਜੂ ਸ਼੍ਰੀਵਾਸਤਵ ਨੂੰ ਪਰਿਵਾਰ ਅਤੇ ਪ੍ਰਸ਼ੰਸ਼ਕਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

ਕਾਮੇਡੀ ਦਾ ਇੱਕ ਸਿਤਾਰਾ ਹਮੇਸ਼ਾ ਲਈ ਖਾਮੋਸ਼ ਹੋ ਗਿਆ ਹੈ। ਰਾਜੂ ਸ਼੍ਰੀਵਾਸਤਵ ਪੰਜ ਤੱਤਾ ਵਿੱਚ ਵਿਲੀਨ ਹੋ ਗਏ ਹਨ। ਰਾਜੂ ਦਾ ਦਿੱਲੀ ਦੇ ਨਿਗਮਬੋਧ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਰਾਜੂ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਪ੍ਰਸ਼ੰਸਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਨੇ ਨਮ ਅੱਖਾਂ ਨਾਲ ਕਾਮੇਡੀਅਨ ਨੂੰ ਵਿਦਾਈ ਦਿੱਤੀ। ਦੱਸ ਦੇਈਏ ਕਿ ਰਾਜੂ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਕੱਲ੍ਹ ਯਾਨੀ ਬੁੱਧਵਾਰ ਨੂੰ ਰਾਜੂ ਨੇ ਪੂਰੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Exit mobile version