Nation Post

ਰਣਬੀਰ-ਸ਼ਰਧਾ ਦੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਦੀ ਰਿਲੀਜ਼ ਡੇਟ ਆਊਟ, ਫਿਲਮ ‘ਚ ਲੱਗੇਗਾ ਰੋਮਾਂਸ ਦਾ ਤੜਕਾ

Tu Jhoothi Main Makkaar

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਸ਼ਰਧਾ ਕਪੂਰ ਦੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ 8 ਮਾਰਚ ਨੂੰ ਰਿਲੀਜ਼ ਹੋਵੇਗੀ।ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨਿਰਦੇਸ਼ਕ ਲਵ ਰੰਜਨ ਦੀ ਫਿਲਮ ‘ਚ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਰੋਮਾਂਟਿਕ ਹੀਰੋ ਦੇ ਤੌਰ ‘ਤੇ ਸਰਾਹਿਆ ਗਿਆ ਰਣਬੀਰ ਕਪੂਰ ਆਪਣੇ ਸਭ ਤੋਂ ਪਸੰਦੀਦਾ ਅੰਦਾਜ਼ ‘ਚ ਵਾਪਸ ਆ ਗਿਆ ਹੈ।

‘ਤੂੰ ਝੂਠੀ ਮੈਂ ਮੱਕਾਰ’ ਲਵ ਫਿਲਮਜ਼ ਦੇ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਬਣਾਈ ਗਈ ਹੈ ਅਤੇ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਅਤੇ ਭੂਸ਼ਣ ਕੁਮਾਰ ਦੁਆਰਾ ਪੇਸ਼ ਕੀਤੀ ਗਈ ਹੈ। ਇਸ ਰੋਮਾਂਟਿਕ ਕਾਮੇਡੀ ਫਿਲਮ ‘ਚ ਡਿੰਪਲ ਕਪਾਡੀਆ ਵੀ ਨਜ਼ਰ ਆਵੇਗੀ। ਇਹ ਫਿਲਮ 08 ਮਾਰਚ, 2023 ਨੂੰ ਹੋਲੀ ‘ਤੇ ਰਿਲੀਜ਼ ਹੋਵੇਗੀ।

Exit mobile version