Nation Post

ਯੂਕਰੇਨ ‘ਚ ਵੱਡਾ ਹੈਲੀਕਾਪਟਰ ਹਾਦਸਾ, ਗ੍ਰਹਿ ਮੰਤਰੀ ਸਮੇਤ 18 ਲੋਕਾਂ ਦੀ ਮੌਤ

Ukraine helicopter

ਬਰੋਵਰੀ: ਯੂਕਰੇਨ ਦੇ ਸ਼ਹਿਰ ਬਰੋਵਰੀ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਗ੍ਰਹਿ ਮੰਤਰੀ ਅਤੇ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਖਬਾਰ ਨੇ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦਿਨ ਵਿੱਚ, ਕੀਵ ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ, ਓਲੇਕਸੀ ਕੁਲੇਬਾ ਨੇ ਕਿਹਾ ਕਿ ਇੱਕ ਹੈਲੀਕਾਪਟਰ ਬਰੋਵਰੀ ਵਿੱਚ ਇੱਕ ਕਿੰਡਰਗਾਰਟਨ ਅਤੇ ਰਿਹਾਇਸ਼ੀ ਇਮਾਰਤਾਂ ਦੇ ਨੇੜੇ ਕਰੈਸ਼ ਹੋ ਗਿਆ। ਜ਼ਖ਼ਮੀਆਂ ਵਿੱਚ 12 ਬੱਚੇ ਵੀ ਸ਼ਾਮਲ ਹਨ।

ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿਚ ਮਰਨ ਵਾਲਿਆਂ ਦੀ ਗਿਣਤੀ 16 ਅਤੇ 22 ਜ਼ਖਮੀ ਦੱਸੀ ਗਈ ਸੀ। ਪੁਲਿਸ ਨੇ ਕਿਹਾ ਕਿ ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਅਤੇ ਉਨ੍ਹਾਂ ਦੇ ਪਹਿਲੇ ਡਿਪਟੀ ਯੇਵਗੇਨੀ ਅਨਿਨ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।

Exit mobile version