Nation Post

ਮੋਹਾਲੀ: ਠੇਕੇਦਾਰ ਦੀ ਲਾਪਰਵਾਹੀ ਪਈ ਭਾਰੀ, ਸੀਵਰੇਜ ‘ਚ ਡਿੱਗਣ ਕਾਰਨ ਬੱਚੀ ਦੀ ਗਈ ਜਾਨ

ਮੋਹਾਲੀ ਦੇ ਪਿੰਡ ਨਵਾਂ ‘ਚ ਸੀਵਰੇਜ ‘ਚ ਡਿੱਗਣ ਨਾਲ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੀਵਰੇਜ ਦਾ ਢੱਕਣ ਖੁੱਲ੍ਹਾ ਸੀ ਜਿਸ ਕਾਰਨ ਲੜਕੀ ਉਸ ਵਿੱਚ ਡਿੱਗ ਗਈ। ਦੱਸ ਦੇਈਏ ਕਿ ਮੁਹਾਲੀ ਦੇ ਪਿੰਡ ਨਵਾਂ ਵਿੱਚ ਬਣੇ ਇੱਕ ਘਰ ਦਾ ਸੀਵਰੇਜ ਓਵਰਫਲੋ ਹੋ ਗਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਡਾਕਟਰ ਕੰਚਨ ਕੁਮਾਰ ਨੇ ਠੇਕੇਦਾਰ ਨੂੰ ਫੋਨ ਕਰਕੇ ਸੀਵਰੇਜ ਦੀ ਮੁਰੰਮਤ ਕਰਨ ਲਈ ਕਿਹਾ। ਇਸ ਦੌਰਾਨ ਠੇਕੇਦਾਰ ਨੇ ਸੀਵਰੇਜ ਦੇ ਢੱਕਣ ਨੂੰ ਖੋਲ੍ਹ ਕੇ ਉਪਰ ਬੋਰੀ ਰੱਖ ਦਿੱਤੀ ਅਤੇ ਰੋਟੀ ਖਾਣ ਲਈ ਚਲਾ ਗਿਆ।

ਜਿਸ ਤੋਂ ਬਾਅਦ ਢਾਈ ਸਾਲ ਦੀ ਬੱਚੀ ਖੇਡਦੇ ਹੋਏ ਇਸ ਵਿੱਚ ਡਿੱਗ ਗਈ ਅਤੇ ਉਸਨੂੰ ਤੁਰੰਤ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਪਿਤਾ ਪੀਜੀਆਈ ਦੇ ਡਾਕਟਰ ਹਨ, ਹਾਦਸੇ ਸਮੇਂ ਮਾਂ ਵੀ ਡਿਊਟੀ ‘ਤੇ ਸੀ।

Exit mobile version