Nation Post

ਮੂਸੇਵਾਲਾ ਕਤਲ ਮਾਮਲੇ ‘ਚ ਜੈਨੀ ਜੌਹਲ ਤੋਂ ਹੋਈ ਪੁੱਛਗਿੱਛ, ਦਿਲਪ੍ਰੀਤ ਢਿੱਲੋਂ-ਮਨਕੀਰਤ ਔਲਖ ਦੇ ਬਿਆਨ ਵੀ ਹੋਏ ਦਰਜ

jenny johal sidhu moose wala news

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ NIA ਨੇ ਪੰਜਾਬ ਦੀ ਮਸ਼ਹੂਰ ਗਾਇਕਾ ਜੈਨੀ ਜੌਹਲ ਤੋਂ ਪੁੱਛਗਿੱਛ ਕੀਤੀ ਹੈ। ਜੈਨੀ ਜੌਹਲ ਨਾਲ ਐਨਆਈਏ ਦੀ ਇਹ ਪੁੱਛਗਿੱਛ ਕਰੀਬ ਚਾਰ ਘੰਟੇ ਚੱਲੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ NIA ਨੇ ਵੀ ਇਸੇ ਮਾਮਲੇ ‘ਚ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ।

ਇਸ ਮਾਮਲੇ ਦੀ ਜਾਂਚ ਕੱਲ੍ਹ ਦਿਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ ਵੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਸਿਆਸਤ ਕਾਫੀ ਭੱਖ ਗਈ ਸੀ। ਜੋ ਕਿ ਹਾਲੇ ਵੀ ਜਾਰੀ ਹੈ। ਲਗਾਤਾਰ ਮਰਹੂਮ ਗਾਇਕ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਫੈਨਜ਼ ਦੇ ਨਾਲ-ਨਾਲ ਫਿਲਮੀ ਸਿਤਾਰੇ ਤੱਕ ਮੂਸੇਵਾਲਾ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ।

Exit mobile version