ਚੰਡੀਗੜ੍ਹ: ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇੱਕ ਵਾਰ ਫਿਰ ਧਮਕੀ ਭਰੀ ਪੋਸਟ ਪਾਈ ਹੈ। ਬੰਬੀਹਾ ਗੈਂਗ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪੰਜਾਬੀ ਗਾਇਕ ਮਨਕੀਰਤ ਔਲਖ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਾਡੇ ਜਾਣੇ-ਪਛਾਣੇ ਦੁਸ਼ਮਣ ਹਨ। ਉਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮਨਕੀਰਤ ਔਲਖ ਨੂੰ ਹਰ ਤਰ੍ਹਾਂ ਨਾਲ ਮਾਰਨਾ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਧਮਕੀ ਭਰੀ ਪੋਸਟ ਸੁਲਤਾਨ ਦਵਿੰਦਰ ਬੰਬੀਹਾ ਦੇ ਨਾਂ ਵਾਲੀ ਫੇਸਬੁੱਕ ਆਈਡੀ ਤੋਂ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੂਸੇਵਾਲਾ ਕਤਲ ਕਾਂਡ: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਬੰਬੀਹਾ ਗੈਂਗ ਨੇ ਫਿਰ ਦਿੱਤੀ ਧਮਕੀ, ਲਿਸਟ ‘ਚ ਟਾੱਪ ‘ਤੇ ਨਾਮ
