Nation Post

ਮੁੰਬਈ ਦੀ ਸਪੈਸ਼ਲ CBI ਨੇ ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ ‘ਚ ਅਦਾਕਾਰ ਸੂਰਜ ਪੰਚੋਲੀ ਨੂੰ ਕੀਤਾ ਬਰੀ |

ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਮੁੰਬਈ ਦੀ ਸ਼ਪੈਸ਼ਲ CBI ਅਦਾਲਤ ਵੱਲੋ ਅੱਜ ਯਾਨੀ ਸ਼ੁੱਕਰਵਾਰ ਨੂੰ ਅਦਾਕਾਰ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਗਿਆ ਹੈ। ਜਿਸ ਸਮੇ ਫੈਸਲਾ ਸੁਣਾਇਆ ਗਿਆ ਸੂਰਜ ਪੰਚੋਲੀ ਅਦਾਲਤ ਦੇ ਵਿੱਚ ਮੌਜੂਦ ਸੀ। ਅਦਾਲਤ ਨੇ ਆਖਿਆ ਕਿ, ‘ਤੁਹਾਡੇ ਵਿਰੁੱਧ ਸਬੂਤ ਕਾਫ਼ੀ ਨਹੀਂ ਹਨ, ਇਸ ਲਈ ਤੁਹਾਨੂੰ ਬਰੀ ਕੀਤਾ ਜਾਂਦਾ ਹੈ।’ ਸੂਰਜ ਪੰਚੋਲੀ ‘ਤੇ ਅਭਿਨੇਤਰੀ ਜੀਆ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਗਿਆ ਸੀ।

ਜੀਆ ਖਾਨ ਨੇ 3 ਜੂਨ 2013 ਨੂੰ ਮੁੰਬਈ ਸਥਿਤ ਆਪਣੇ ਫਲੈਟ ‘ਚ ਖੁਦਕੁਸ਼ੀ ਕੀਤੀ ਸੀ।ਅਦਾਕਾਰਾ ਜੀਆ ਖਾਨ ਦੀ ਮਾਂ ਦੀ ਸ਼ਿਕਾਇਤ ‘ਤੇ ਬੁਆਏਫ੍ਰੈਂਡ ਅਭਿਨੇਤਾ ਸੂਰਜ ਪੰਚੋਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ,ਪਰ ਫਿਰ ਜ਼ਮਾਨਤ ਵੀ ਮਿਲ ਗਈ ਸੀ |

ਪੁਲਿਸ ਨੂੰ ਜੀਆ ਖਾਨ ਦੇ ਘਰ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਸੀ। ਇਸ ਸੁਸਾਈਡ ਨੋਟ ‘ਚ ਜੀਆ ਖਾਨ ਨੇ ਸੂਰਜ ਪੰਚੋਲੀ ਨਾਲ ਆਪਣੇ ਰਿਸ਼ਤੇ ਦੇ ਖ਼ਰਾਬ ਹੋ ਜਾਣ ਦੇ ਕਾਰਨ ਬਹੁਤ ਪਰੇਸ਼ਾਨ ਸੀ। ਇਸ ਤੋਂ ਬਾਅਦ ਜੀਆ ਖਾਨ ਦੀ ਮਾਂ ਰਾਬੀਆ ਖਾਨ ਨੇ ਸੂਰਜ ਪੰਚੋਲੀ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ।

ਅਦਾਕਾਰ ਜੀਆ ਖਾਨ ਦੀ ਮਾਂ ਰਾਬੀਆ ਖਾਨ ਨੇ ਅਦਾਲਤ ਦੇ ਬਾਹਰ ਮੀਡਿਆ ਨਾਲ ਗੱਲ ਕਰਦੇ ਹੋਏ ਦੱਸਿਆ ਹੈ ਕਿ, ”ਮੈਂ ਅਜੇ ਹਾਰ ਨਹੀਂ ਮੰਨੀ। ਅੰਤਿਮ ਨਿਆਂ ਹਾਲੇ ਪੂਰਾ ਨਹੀਂ ਹੋਇਆ। ਇਹ ਫੈਸਲਾ ਸਬੂਤਾਂ ਦੀ ਘਾਟ ਦੇ ਕਾਰਨ ਮਿਲਿਆ ਹੈ |ਉਨ੍ਹਾਂ ਨੇ ਅੱਗੇ ਕਿਹਾ ਕਿ “ਇਸ ਮਾਮਲੇ ਵਿੱਚ ਫੈਸਲਾ ਆ ਗਿਆ ਹੈ, ਪਰ ਸਵਾਲ ਹਾਲੇ ਵੀ ਉਹ ਹੀ ਹੈ ਕਿ ਮੇਰੀ ਧੀ ਦੀ ਮੌਤ ਕਿਵੇਂ ਹੋਈ। ਮੈਂ ਸ਼ੁਰੂ ਤੋਂ ਹੀ ਦੱਸ ਰਹੀ ਹਾਂ ਕਿ ਇਹ ਖ਼ੁਦਕੁਸ਼ੀ ਨਹੀਂ ਕਤਲ ਦਾ ਮਾਮਲਾ ਹੈ। ਮੈਂ ਹੁਣ ਹਾਈ ਕੋਰਟ ਤੱਕ ਪਹੁੰਚ ਕਰਾਂਗੀ।”

Exit mobile version