ਮਹਿਲਾ T20 ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸ਼ਾਨਦਾਰ ਅਭਿਆਨ ਜਾਰੀ ਹੈ। ਵੈਸਟਇੰਡੀਜ਼ ਨੂੰ ਹਰਾ ਕੇ ਭਾਰਤੀ ਟੀਮ ਨੇ ਲਗਾਤਾਰ ਦੂਜੀ ਜਿੱਤ ਹਾਸਿਲ ਕੀਤੀ ਹੈ। ਬੁੱਧਵਾਰ 15 ਫਰਵਰੀ ਨੂੰ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ‘ਚ ਦੀਪਤੀ ਸ਼ਰਮਾ ਨੇ ਟੀਮ ਨੂੰ ਜਿੱਤ ਦਿਵਾਉਣ ‘ਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਆਪਣੇ ਵਧੀਆ ਪ੍ਰਦਰਸ਼ਨ ਦੇ ਸਦਕੇ ਉਸ ਨੇ ਇਕ ਵੱਡਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ।
ਮੈਚ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ‘ਤੇ 118 ਰਨ ਬਣਾਏ |ਜਿਸ ਨੂੰ ਭਾਰਤੀ ਟੀਮ ਨੇ 18.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਦੀਪਤੀ ਨੇ ਆਪਣੇ ਚਾਰ ਓਵਰਾਂ ਵਿੱਚ 15 ਰਨ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਉਸ ਨੂੰ ‘ਪਲੇਅਰ ਆਫ਼ ਦਾ ਮੈਚ’ ਚੁਣਿਆ ਗਿਆ। ਇਸ ਦੇ ਨਾਲ ਹੀ ਉਹ ਟੀ-20 ਕ੍ਰਿਕਟ ਵਿੱਚ 100 ਵਿਕਟਾਂ ਲੈਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣ ਚੁੱਕੀ ਹੈ।
ਮੈਚ ਦੇ ਆਖਰੀ ਓਵਰ ‘ਚ ਐਫੀ ਫਲੈਚਰ ਦਾ ਵਿਕਟ ਲੈ ਕੇ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ | ਇਸ ਤੋਂ ਪਹਿਲਾਂ ਦੀਪਤੀ ਨੇ ਸਟੈਫਨੀ ਟੇਲਰ ਨੂੰ ਵੀ ਆਊਟ ਕੀਤਾ ਸੀ। ਜੋ ਉਸ ਦੇ ਕਰੀਅਰ ਦਾ 99ਵਾਂ ਵਿਕਟ ਸੀ। ਇਸ ਨਾਲ ਉਸ ਨੇ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਪੂਨਮ ਯਾਦਵ ਦਾ ਰਿਕਾਰਡ ਤੋੜ ਦਿੱਤਾ। ਜਿਨ੍ਹਾਂ ਦੇ ਨਾਂ ਕੁੱਲ 98 ਵਿਕਟਾਂ ਹਨ। ਵੈਸਟਇੰਡੀਜ਼ ਦੀ ਅਨੀਸਾ ਮੁਹੰਮਦ ਨੇ ਟੀ-20ਆਈ ਕ੍ਰਿਕਟ ਵਿੱਚ ਸਭ ਤੋਂ ਵੱਧ 125 ਵਿਕਟਾਂ ਹਾਸਲ ਕੀਤੀਆਂ ਹਨ।
ਮੈਚ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਟੀਮ ਨੂੰ ਪਹਿਲਾ ਝਟਕਾ 4 ਦੇ ਸਕੋਰ ‘ਤੇ ਹੈਲੀ ਮੈਥਿਊਜ਼ ਦੇ ਰੂਪ ‘ਚ ਲੱਗਾ। ਇਸ ਤੋਂ ਬਾਅਦ ਸਟੈਫਨੀ ਟੇਲਰ ਅਤੇ ਸ਼ਿਮਨ ਕੈਂਪਬੈਲ ਨੇ 77 ਰਨ ਦੀ ਚੰਗੀ ਸਾਂਝੇਦਾਰੀ ਕੀਤੀ। ਕੈਂਪਬੈਲ ਨੇ 32 ਗੇਂਦਾਂ ‘ਤੇ 27 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਟੈਫਨੀ 39 ਗੇਂਦਾਂ ‘ਚ 42 ਰਨ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਵੈਸਟਇੰਡੀਜ਼ ਦੀਆਂ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਟੀਮ 6 ਵਿਕਟਾਂ ਗੁਆ ਕੇ 118 ਰਨ ਹੀ ਬਣਾ ਸਕੀ।
ਹਾਲਾਂਕਿ ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਅਤੇ ਰਿਚਾ ਘੋਸ਼ ਨੇ 72 ਰਨ ਦੀ ਸਾਂਝੇਦਾਰੀ ਕੀਤੀ। ਕਪਤਾਨ ਹਰਮਨਪ੍ਰੀਤ 33 ਰਨ ਬਣਾ ਕੇ ਆਊਟ ਹੋ ਗਈ। ਭਾਰਤ ਦਾ ਅਗਲਾ ਮੈਚ 18 ਫਰਵਰੀ ਸ਼ਨੀਵਾਰ ਨੂੰ ਇੰਗਲੈਂਡ ਨਾਲ ਹੋਵੇਗਾ।