‘ਸਾਰਾਭਾਈ ਵਰਸਿਜ਼ ਸਾਰਾਭਾਈ 2’ ਸ਼ੋਅ ‘ਚ ਜੈਸਮੀਨ ਦਾ ਰੋਲ ਨਿਭਾਉਣ ਵਾਲੀ ਅਭਿਨੇਤਰੀ ਵੈਭਵੀ ਉਪਾਧਿਆਏ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਕਾਰ ਹਾਦਸੇ ਵਿੱਚ ਵੈਭਵੀ ਉਪਾਧਿਆਏ ਦੀ ਮੌਤ ਹੋ ਚੁੱਕੀ ਹੈ। ਅਦਾਕਾਰਾ ਦੀ ਉਮਰ 32 ਸਾਲ ਦੀ ਸੀ। ਉਨ੍ਹਾਂ ਦਾ ਪਰਿਵਾਰ ਜੋ ਚੰਡੀਗੜ੍ਹ ਵਿੱਚ ਰਹਿੰਦਾ ਹੈ, ਲਾਸ਼ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ| ਅਦਾਕਾਰਾ ਨੂੰ ਬੁੱਧਵਾਰ ਸਵੇਰੇ 11 ਵਜੇ ਮੁੰਬਈ ‘ਚ ਲਿਆ ਕੇ ਅੰਤਿਮ ਸੰਸਕਾਰ ਕੀਤਾ ਜਾਏਗਾ।
ਸ਼ੋਅ ‘ਸਾਰਾਭਾਈ ਵਰਸਿਜ਼ ਸਾਰਾਭਾਈ 2’ ਵਿੱਚ ਵੈਭਵੀ ਉਪਾਧਿਆਏ ਨਾਲ ਕੰਮ ਕਰਨ ਵਾਲੇ ਨਿਰਮਾਤਾ ਤੇ ਅਦਾਕਾਰ ਜੇਡੀ ਮਜੀਠੀਆ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਸੂਚਨਾ ਦੇ ਅਨੁਸਾਰ ਜੇਡੀ ਮਜੀਠੀਆ ਨੇ ਦੱਸਿਆ ਹੈ ਕਿ ਵੈਭਵੀ ਉਪਾਧਿਆਏ ਦੀ ਕਾਰ ਮੋੜ ਕੱਟਦੇ ਸਮੇਂ ਖਾਈ ਵਿੱਚ ਡਿੱਗ ਗਈ ਸੀ। ਇਸ ਕਾਰ ‘ਚ ਅਦਾਕਾਰਾ ਦਾ ਮੰਗੇਤਰ ਵੀ ਨਾਲ ਸੀ, ਜਿਸ ਦੀ ਹਾਲਤ ਹੁਣ ਠੀਕ ਹੈ।ਅਦਾਕਾਰਾ ਨੇ ਆਪਣੀ ਅੰਤਿਮ ਸੋਸ਼ਲ ਮੀਡਿਆ ਪੋਸਟ ‘ਚ ਹਿਮਾਚਲ ਪ੍ਰਦੇਸ਼ ਦੀਆ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਸੀ।