Nation Post

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਅੱਜ ਹੋਇਆ ਰਿਲੀਜ਼, 2 ਮਿਲੀਅਨ ‘ਤੇ ਪਹੁੰਚੇ ਵਿਊਜ਼|

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੱਜ ਸਵੇਰੇ 10 ਵਜੇ ਤੀਜਾ ਗੀਤ ‘ਮੇਰਾ ਨਾਮ’ ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ।ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਇੱਕ ਘੰਟੇ ‘ਚ 2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਅਤੇ ਇਸ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਹੈ |

ਬਰਨਾ ਬੁਆਏ ਕੁਝ ਦਿਨ ਪਹਿਲਾ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਇੰਗਲੈਂਡ ਵਿੱਚ ਮਿਲਿਆ ਸੀ। ਇੱਥੇ ਹੀ ਇਸ ਗੀਤ ਦੇ ਰਿਲੀਜ਼ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਤੀਜਾ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਦੋ ਗੀਤ SYL ਤੇ WAR ਰਿਲੀਜ਼ ਹੋਏ ਸੀ ।

ਇਸ ਗਾਣੇ ਦੇ ਲਾਂਚ ਹੁੰਦਿਆਂ ਹੀ ਪਹਿਲੇ ਇੱਕ ਘੰਟੇ ਦੇ ਅੰਦਰ ਹੀ 2 ਮਿਲੀਅਨ ਵਿਊਜ਼ ਹੋ ਗਏ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਗਾਣੇ ਨੂੰ ਆਪਣਾ ਇੰਨਾ ਪਿਆਰ ਦਿੱਤਾ ਹੈ ।

Exit mobile version