ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਵੈਸ਼ਾਲੀ ਠੱਕਰ ਇਸ ਦੁਨੀਆਂ ਵਿੱਚ ਨਹੀਂ ਰਹੀ। ਖਬਰਾਂ ਮੁਤਾਬਕ ਅਦਾਕਾਰਾ ਲੰਬੇ ਸਮੇਂ ਤੋਂ ਇੰਦੌਰ ‘ਚ ਰਹਿ ਰਹੀ ਸੀ ਅਤੇ ਉਸ ਨੇ ਆਪਣੇ ਇੰਦੌਰ ਸਥਿਤ ਘਰ ‘ਚ ਖੁਦਕੁਸ਼ੀ ਕਰ ਲਈ। ਵੈਸ਼ਾਲੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਸੀ ਅਤੇ ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੈਸ਼ਾਲੀ ਨੇ ਅਦਾਕਾਰ ਦੀ ਮੌਤ ‘ਤੇ ਕਈ ਸਵਾਲ ਖੜ੍ਹੇ ਕੀਤੇ ਸਨ ਅਤੇ ਇਸ ਨੂੰ ਕਤਲ ਦੱਸਿਆ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਅਸਲ ਕਾਤਲ ਰੀਆ ਚੱਕਰਵਰਤੀ ਦੇ ਪਿੱਛੇ ਛੁਪਿਆ ਹੋਇਆ ਹੈ।
ਸੁਸ਼ਾਂਤ ਦੀ ਮੌਤ ਨਾਲ ਟੁੱਟੀ ਗਈ ਸੀ ਵੈਸ਼ਾਲੀ!
ਸੁਸ਼ਾਂਤ ਦੀ ਮੌਤ ਤੋਂ ਪਰੇਸ਼ਾਨ ਵੈਸ਼ਾਲੀ ਨੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ, ‘ਨਹੀਂ, ਨਹੀਂ, ਮੇਰਾ ਰੋਣਾ ਨਹੀਂ ਰੁਕ ਰਿਹਾ ਹੈ। ਸੁਸ਼ਾਂਤ ਇੱਕ ਸ਼ਾਨਦਾਰ ਵਿਅਕਤੀ ਅਤੇ ਅਦਾਕਾਰ ਸੀ। ਮੈਂ ਸੋਚਿਆ ਕਿ ਅਸੀਂ ਹਮੇਸ਼ਾ ਦੋਸਤ ਰਹਾਂਗੇ। ਕਿਉਂ ਸੁਸ਼ਾਂਤ?’ ਦੋ ਸਾਲ ਪਹਿਲਾਂ, ਵੈਸ਼ਾਲੀ ਨੂੰ ਬਿਲਕੁਲ ਨਹੀਂ ਪਤਾ ਹੋਵੇਗਾ ਕਿ ਉਸ ਦੀ ਜ਼ਿੰਦਗੀ ਵਿਚ ਅਜਿਹਾ ਕਦੇ ਹੋਵੇਗਾ ਅਤੇ ਉਹ ਅਚਾਨਕ ਇਸ ਦੁਨੀਆ ਨੂੰ ਛੱਡ ਦੇਵੇਗੀ। ਵੈਸ਼ਾਲੀ ਦੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਅਤੇ ਪ੍ਰਸ਼ੰਸਕ ਸਦਮੇ ‘ਚ ਹਨ।
ਪੁਲਿਸ ਟੀਵੀ ਅਦਾਕਾਰਾ ਵੈਸ਼ਾਲੀ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਇੰਦੌਰ ‘ਚ ਰਹਿਣ ਵਾਲੀ ਟੀਵੀ ਸੀਰੀਅਲ ਦੀ ਕਲਾਕਾਰ ਵੈਸ਼ਾਲੀ ਠੱਕਰ ਨੇ ਅੱਜ ਸਵੇਰੇ ਆਪਣੇ ਇੰਦੌਰ ਸਥਿਤ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਉਸ ਦੇ ਆਧਾਰ ‘ਤੇ ਪੁਲਿਸ ਦਾ ਦਾਅਵਾ ਸਾਹਮਣੇ ਆਇਆ ਹੈ, ਜੋ ਹੈਰਾਨ ਕਰਨ ਵਾਲਾ ਹੈ।
ਦੱਸ ਦੇਈਏ ਕਿ ਇੰਦੌਰ ਦੇ ਏਸੀਪੀ ਮੋਤੀਉਰ ਰਹਿਮਾਨ ਨੇ ਦੱਸਿਆ ਕਿ ਪੁਲਿਸ ਨੂੰ ਵੈਸ਼ਾਲੀ ਠੱਕਰ ਦਾ ਸੁਸਾਈਡ ਨੋਟ ਬਰਾਮਦ ਹੋਇਆ ਹੈ। ਉਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਉਸ ਦਾ ਕੋਈ ਪੁਰਾਣਾ ਪ੍ਰੇਮੀ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੰਗ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ।