Nation Post

ਮਨਜਿੰਦਰ ਸਿਰਸਾ ਬੋਲੇ – ‘ਆਪ’ ਸਰਕਾਰ ਨੇ ਸੁਰੱਖਿਆ ਹਟਾਉਣ ਦਾ ਪ੍ਰਚਾਰ ਕਰਕੇ ਮੂਸੇਵਾਲਾ ਨੂੰ ਮੌਤ ਦੇ ਮੂੰਹ ‘ਚ ਧੱਕਿਆ

ਨਵੀਂ ਦਿੱਲੀ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਹਟਾਉਣ ਦਾ ਪ੍ਰਚਾਰ ਕਰਕੇ ਮੂਸੇਵਾਲਾ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ। ਮਨਜਿੰਦਰ ਸਿਰਸਾ ਨੇ ਦਿੱਲੀ ਪੁਲਿਸ ਵੱਲੋਂ ਗੋਲਡੀ ਬਰਾੜ ਅਤੇ ਸ਼ੂਟਰ ਪ੍ਰਿਅਵਰਤ ਫ਼ੌਜੀ ਦੀ ਫ਼ੋਨ ‘ਤੇ ਹੋਈ ਗੱਲਬਾਤ ਦੇ ਖੁਲਾਸੇ ਬਾਰੇ ਦੱਸਿਆ ਹੈ। ਉਸ ਨੇ ਕਿਹਾ ਕਿ ਪ੍ਰਿਅਵਰਤ ਫੌਜੀ ਗੋਲਡੀ ਬਰਾੜ ਨੂੰ ਫ਼ੋਨ ‘ਤੇ ਕਹਿ ਰਹੇ ਹਨ, “ਸੁਰੱਖਿਆ ਹਟਾ ਦਿੱਤੀ ਗਈ ਹੈ, ਕੱਲ੍ਹ ਨੂੰ ਕੰਮ ਕਰਨਾ ਹੈ!”

ਕਾਬਿਲੇਗੌਰ ਹੈ ਕਿ ਸਿੱਧੂ ਮੁਸੇਵਾਲਾ ਨੂੰ 29 ਮਈ ਦੀ ਸ਼ਾਮ ਕੁਝ ਅਣਪਛਾਣਤੇ ਲੋਕਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

 

Exit mobile version