ਭਾਰਤ ਨੇ ਪਹਿਲੇ ਵਨਡੇ ਮੈਚ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਸ਼ੁੱਕਰਵਾਰ 17 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ 11 ਸਾਲ ਬਾਅਦ ਵਨਡੇ ‘ਚ ਜਿੱਤ ਹਾਸਲ ਕੀਤੀ । ਇਸ ਜਿੱਤ ਨਾਲ ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ 35.4 ਓਵਰਾਂ ‘ਚ 188 ਰਨ ‘ਤੇ ਆਲ ਆਊਟ ਹੋ ਗਈ।ਭਾਰਤੀ ਟੀਮ ਨੇ 39.5 ਓਵਰਾਂ ‘ਚ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਇਸ ਜਿੱਤ ਵਿੱਚ ਕੇਐਲ ਰਾਹੁਲ ਦੇ 13ਵੇਂ ਅਰਧ ਸੈਂਕੜੇ ਅਤੇ ਜਡੇਜਾ ਦੇ ਨਾਲ 108 ਰਨ ਦੀ ਅਜੇਤੂ ਪਾਰੀ ਖੇਡੀ। ਵਧੀਆ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਮੈਨ ਆਫ਼ ਦ ਮੈਚ ਬਣੇ । ਉਸ ਨੇ ਅਜੇਤੂ 45 ਰਨ ਬਣਾਏ|
189 ਰਨ ਦਾ ਟੀਚਾ ਪੂਰਾ ਕਰਨ ਉਤਰੀ ਭਾਰਤੀ ਟੀਮ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਸੀ । ਇਕ ਸਮੇਂ ਟੀਮ ਨੇ 39 ਰਨ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ । ਇੱਥੇ ਈਸ਼ਾਨ ਕਿਸ਼ਨ 3, ਵਿਰਾਟ ਕੋਹਲੀ 4 ਅਤੇ ਸੂਰਿਆਕੁਮਾਰ ਯਾਦਵ 0 ਦੌੜਾਂ ਬਣਾ ਕੇ ਆਊਟ ਹੋ ਗਏ ।
ਓਪਨਿੰਗ ਕਰਨ ਆਏ ਮਿਸ਼ੇਲ ਮਾਰਚ ਨੇ 65 ਗੇਂਦਾਂ ‘ਤੇ 81 ਰਨ ਦੀ ਜ਼ਬਰਦਸਤ ਪਾਰੀ ਖੇਡੀ। ਜੋਸ਼ ਇੰਗਲਿਸ ਨੇ 26 ਅਤੇ ਕਪਤਾਨ ਸਟੀਵ ਸਮਿਥ ਨੇ 22 ਰਨ ਦਾ ਯੋਗਦਾਨ ਪਾਇਆ।
ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਹਾਸਲ ਕੀਤੀਆਂ । ਰਵਿੰਦਰ ਜਡੇਜਾ ਨੇ ਦੋ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਅਤੇ ਹਾਰਦਿਕ ਪੰਡਯਾ ਨੂੰ ਇਕ-ਇਕ ਵਿਕਟ ਮਿਲੀ।
ਆਸਟਰੇਲੀਆ ਨੇ ਆਪਣੀਆਂ ਆਖਰੀ ਪੰਜ ਵਿਕਟਾਂ 19 ਰਨ ਤੇ ਹੀ ਗੁਆ ਦਿੱਤੀਆਂ। ਟੀਮ ਨੂੰ ਪੰਜਵਾਂ ਝਟਕਾ 169 ਰਨ ਦੇ ਸਕੋਰ ‘ਤੇ ਲੱਗਾ, ਜਦੋਂ ਜੋਸ਼ ਇੰਗਲਿਸ ਸ਼ਮੀ ਦੀ ਗੇਂਦ ‘ਤੇ ਬੋਲਡ ਹੋ ਗਏ। ਇਸ ਵਿਕਟ ਤੋਂ ਬਾਅਦ ਟੀਮ ਦੇ ਕੈਮਰੂਨ ਗ੍ਰੀਨ 174, ਮਾਰਕਸ ਸਟੋਇਨਿਸ 184, ਗਲੇਨ ਮੈਕਸਵੈੱਲ 184, ਸੀਨ ਐਬੋਟ 188 ਅਤੇ ਐਡਮ ਜ਼ੈਂਪਾ ਵੀ 188 ਰਨ ਦੇ ਸਕੋਰ ‘ਤੇ ਆਊਟ ਹੋ ਗਏ।
ਭਾਰਤੀ ਟੀਮ : ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਹਾਰਦਿਕ ਪੰਡਯਾ , ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ/ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ
ਆਸਟਰੇਲੀਆ ਟੀਮ :ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਮਿਸ਼ੇਲ ਮਾਰਸ਼/ਮਾਰਕਸ ਸਟੋਇਨਿਸ, ਅਲੈਕਸ ਕੈਰੀ, ਸੀਨ ਐਬੋਟ, ਐਡਮ ਜ਼ੈਂਪਾ, ਮਿਸ਼ੇਲ ਸਟਾਰਕ