ਮੈਲਬੌਰਨ : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਸੁਪਰ-12 ਦੇ ਗਰੁੱਪ-2 ਦਾ ਆਖਰੀ ਮੈਚ ਆਸਟ੍ਰੇਲੀਆ ‘ਚ ਖੇਡਿਆ ਗਿਆ। ਜਿੱਥੇ ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਟੀਮ ਇੰਡੀਆ ਆਪਣੇ ਗਰੁੱਪ ‘ਚ ਟਾਪਰ ਬਣ ਗਈ ਹੈ ਅਤੇ ਸੈਮੀਫਾਈਨਲ ‘ਚ ਉਸ ਦਾ ਇੰਗਲੈਂਡ ਖਿਲਾਫ ਮੈਚ ਤੈਅ ਹੋ ਗਿਆ ਹੈ। ਭਾਰਤ ਦੇ ਪੰਜ ਮੈਚਾਂ ਵਿੱਚ 4 ਜਿੱਤ ਅਤੇ 1 ਹਾਰ ਦੇ ਨਾਲ 8 ਅੰਕ ਹਨ।
ਸੂਰਿਆਕੁਮਾਰ ਯਾਦਵ ਨੇ 25 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੇਐਲ ਰਾਹੁਲ ਨੇ ਵੀ ਬੱਲੇਬਾਜ਼ੀ ਕਰਦੇ ਹੋਏ 35 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਜਵਾਬ ‘ਚ ਜ਼ਿੰਬਾਬਵੇ ਦੀ ਟੀਮ 17.2 ਓਵਰਾਂ ‘ਚ 115 ਦੌੜਾਂ ‘ਤੇ ਆਲ ਆਊਟ ਹੋ ਗਈ। ਅਸ਼ਵਿਨ ਨੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਅਤੇ ਮੁਹੰਮਦ ਸ਼ਮੀ ਨੂੰ 2-2 ਸਫਲਤਾ ਮਿਲੀ।
ਜ਼ਿੰਬਾਬਵੇ ਪਲੇਇੰਗ-11: ਵੇਸਲੇ ਮਧਵੇਰੇ, ਕ੍ਰੇਗ ਇਰਵਿਨ (ਸੀ), ਰੇਗਿਸ ਚੱਕਾਬਵਾ (ਡਬਲਯੂ.ਕੇ.), ਸੀਨ ਵਿਲੀਅਮਜ਼, ਸਿਕੰਦਰ ਰਜ਼ਾ, ਟੋਨੀ ਮੁਨਿਓਂਗਾ, ਰਿਆਨ ਬਰਲੇ, ਟੇਂਡਾਈ ਚਤਾਰਾ, ਰਿਚਰਡ ਨਗਾਰਵਾ, ਵੈਲਿੰਗਟਨ ਮਸਾਕਾਦਜ਼ਾ, ਅਤੇ ਬਲੇਸਿੰਗ ਮੁਜਰਬਾਨੀ।
ਭਾਰਤੀ ਟੀਮ: ਕੇਐਲ ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਡਬਲਯੂ ਕੇ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਅਤੇ ਅਰਸ਼ਦੀਪ ਸਿੰਘ।