Friday, November 15, 2024
HomeInternationalਭਾਰਤ ਦੌਰੇ 'ਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ, PM ਮੋਦੀ-ਰਾਸ਼ਟਰਪਤੀ ਦ੍ਰੋਪਦੀ ਮੁਰਮੂ...

ਭਾਰਤ ਦੌਰੇ ‘ਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ, PM ਮੋਦੀ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ: ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਸੋਮਵਾਰ ਤੋਂ ਵੀਰਵਾਰ ਤੱਕ ਭਾਰਤ ਦੇ ਦੌਰੇ ‘ਤੇ ਹੋਣਗੇ। ਅਧਿਕਾਰਤ ਜਾਣਕਾਰੀ ਅਨੁਸਾਰ ਸ੍ਰੀ ਸੋਲਿਹ ਅੱਜ ਸ਼ਾਮ 14.50 ਵਜੇ ਪਾਲਮ ਏਅਰਫੋਰਸ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੋਂ ਉਹ ਹੋਟਲ ਆਈਟੀਸੀ ਮੌਰਿਆ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਇੱਥੇ ਸ਼ਾਮ 7 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਸ਼੍ਰੀ ਸੋਲਿਹ ਦੇ ਨਾਲ ਇਕ ਉੱਚ ਪੱਧਰੀ ਵਪਾਰਕ ਵਫਦ ਵੀ ਹੋਵੇਗਾ। ਆਪਣੇ ਦੌਰੇ ਦੌਰਾਨ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਉਨ੍ਹਾਂ ਦੱਸਿਆ ਕਿ ਐਮਓਯੂ ਅਤੇ ਸਾਂਝੇ ਪ੍ਰੈਸ ਬਿਆਨਾਂ ਦੇ ਅਦਾਨ-ਪ੍ਰਦਾਨ ਤੋਂ ਬਾਅਦ ਮੰਗਲਵਾਰ ਨੂੰ ਸਵੇਰੇ 11.30 ਵਜੇ ਹੈਦਰਾਬਾਦ ਹਾਊਸ ਵਿੱਚ ਸ੍ਰੀ ਸੋਲਿਹ ਅਤੇ ਸ੍ਰੀ ਮੋਦੀ ਦਰਮਿਆਨ ਮੀਟਿੰਗ ਹੋਵੇਗੀ। ਉਹ ਉਸੇ ਦਿਨ ਸ਼ਾਮ 4.30 ਵਜੇ ਰਾਸ਼ਟਰਪਤੀ ਨੂੰ ਮਿਲਣਗੇ। ਉਹ ਬੁੱਧਵਾਰ ਸਵੇਰੇ ਮੁੰਬਈ ਲਈ ਰਵਾਨਾ ਹੋਣਗੇ ਅਤੇ ਉੱਥੇ ਕਾਰੋਬਾਰੀ ਸਮਾਗਮਾਂ ‘ਚ ਹਿੱਸਾ ਲੈਣਗੇ।

“ਇਹ ਕਹਿਣ ਦੀ ਲੋੜ ਨਹੀਂ ਕਿ ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਪ੍ਰਮੁੱਖ ਗੁਆਂਢੀ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਤੇਜ਼ੀ ਨਾਲ ਵਧੀ ਹੈ,” ਉਸਨੇ ਕਿਹਾ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਨਿਆਂਇਕ ਸਹਿਯੋਗ ਲਈ ਅਦਾਲਤ ਦੇ ਡਿਜੀਟਾਈਜ਼ੇਸ਼ਨ ਵਿੱਚ ਤੇਜ਼ੀ ਲਿਆਉਣ ਅਤੇ ਦੋਵਾਂ ਦੇਸ਼ਾਂ ਵਿੱਚ ਸਟਾਰਟਅੱਪਸ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਇੱਕ ਸਮਝੌਤਾ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments